ਚੋਰੀ ਦੇ ਸਾਮਾਨ ਸਮੇਤ ਦੋ ਕਾਬੂ

12/14/2018 4:57:48 AM

ਜ਼ੀਰਕਪੁਰ, (ਮੇਸ਼ੀ)- ਜ਼ੀਰਕਪੁਰ ਪੁਲਸ ਨੇ ਦੋ ਚੋਰਾਂ ਨੂੰ ਸ਼ਟਰਿੰਗ ਦੇ ਸਾਮਾਨ ਸਮੇਤ ਕਾਬੂ ਕੀਤਾ ਹੈ। ਥਾਣਾ ਜ਼ੀਰਕਪੁਰ ਦੀ ਪੁਲਸ ਪਾਰਟੀ ਚੈਕਿੰਗ ਦੌਰਾਨ ਸਿੰਗਪੁਰਾ ਚੌਕ ਜ਼ੀਰਕਪੁਰ ਵਿਖੇ ਮੌਜੂਦ ਸੀ ਕਿ ਸੂਚਨਾ ਮਿਲੀ ਕਿ ਰਾਮਾ ਜੀ ਪ੍ਰਸਾਦ ਪੁੱਤਰ ਸੋਹਦਰ ਪ੍ਰਸਾਦ ਵਾਸੀ ਬਡਕਾ ਸਾਖ ਥਾਣਾ ਉਚਕਾ ਜ਼ਿਲਾ ਗੋਪਾਲ ਬਿਹਾਰ ਹਾਲ ਅਾਬਾਦ ਪਿੰਡ ਪੁਰਾਣਾ ਜ਼ੀਰਕਪੁਰ ਨੇਡ਼ੇ ਪੁਰਾਣਾ ਕਮੇਟੀ ਦਫਤਰ ਤੇ ਧਰਮਿੰਦਰ ਪਾਸਵਾਨ ਪੁੱਤਰ ਰਾਮ ਚੰਦਰ ਪਾਸਵਾਨ ਪਿੰਡ ਕਕੇਨੀ ਥਾਣਾ ਹਸਨਪੁਰਾ ਬਿਹਾਰ ਹਾਲ ਅਬਾਦ ਪਿੰਡ ਛੱਤ ਜ਼ੀਰਕਪੁਰ ਮਹਿੰਦਰਾ ਪਿਕਅੱਪ ਗੱਡੀ (ਐੱਚ ਆਰ 65 ਏ-5801) ਵਿਚ ਰਾਜਪੁਰਾ-ਜ਼ੀਰਕਪੁਰ-ਪਟਿਆਲਾ ਰੋਡ ਬਨੂਡ਼ ਵਾਲੀ ਸਾਈਡ ਤੋਂ ਵੱਡੀ ਮਾਤਰਾ ਵਿਚ  ਚੋਰੀ ਦਾ ਲੈਂਟਰ ਦਾ ਸਾਮਾਨ ਲੋਡ ਕਰ ਕੇ ਜ਼ੀਰਕਪੁਰ ਵੱਲ ਆ ਰਹੇ ਹਨ। ਪੁਲਸ ਵਲੋਂ ਰਾਜਪੁਰਾ-ਜ਼ੀਰਕਪੁਰ ਮਾਰਗ ’ਤੇ ਪਿੰਡ ਛੱਤ ਦੀਆਂ ਲਾਈਟਾਂ ’ਤੇ ਨਾਕਾਬੰਦੀ ਕਰ ਕੇ ਜਦੋਂ ਉਨ੍ਹਾਂ ਦੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿਚੋਂ ਚੋਰੀ ਦਾ ਸਾਮਾਨ ਬਰਾਮਦ ਹੋਇਆ, ਜਿਸ ’ਤੇ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ। ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਅਾ ਹੈ।