ਰੰਜਿਸ਼ ਕਾਰਣ ਹਥਿਆਰਬੰਦ ਨੌਜਵਾਨਾਂ ਨੇ ਵਿਅਕਤੀ ਦੀ ਘੇਰ ਕੇ ਕੀਤੀ ਕੁੱਟ-ਮਾਰ

08/25/2023 3:27:44 PM

ਮੋਗਾ (ਆਜ਼ਾਦ)- ਥਾਣਾ ਮਹਿਣਾ ਅਧੀਨ ਪੈਂਦੇ ਪਿੰਡ ਰੋਲੀ ਵਿਚ ਰੰਜਿਸ਼ ਦੇ ਚੱਲਦੇ ਹਥਿਆਰਬੰਦ ਨੌਜਵਾਨਾਂ ਵੱਲੋਂ ਸੋਨੀ ਸਿੰਘ ਨੂੰ ਘੇਰ ਕੇ ਉਸ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕਰਨ ਦੇ ਇਲਾਵਾ ਉਸਦੀ ਇੰਡੀਗੋ ਕਾਰ ਦੀ ਭੰਨਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਉਣਾ ਪਿਆ।

ਇਹ ਵੀ ਪੜ੍ਹੋ : ਦੜ੍ਹਾ-ਸੱਟਾ ਲਾਉਂਦੇ 6 ਲੋਕ CIA ਸਟਾਫ਼ ਦੇ ਅੜਿੱਕੇ, 1 ਲੱਖ, 30 ਹਜ਼ਾਰ ਰੁਪਏ ਕੀਤੇ ਬਰਾਮਦ

ਮਹਿਣਾ ਪੁਲਸ ਵੱਲੋਂ ਕਥਿਤ ਦੋਸ਼ੀਆਂ ਸੁਰਿੰਦਰ ਸਿੰਘ, ਮਨਜੀਤ ਕੌਰ, ਕਾਕਾ ਸਿੰਘ, ਦਲਜੀਤ ਸਿੰਘ, ਅਜੇ ਸਾਰੇ ਨਿਵਾਸੀ ਪਿੰਡ ਰੋਲੀ ਅਤੇ 4-5 ਅਣਪਛਾਤੇ ਹਥਿਆਰਬੰਦ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਸੋਨੀ ਸਿੰਘ ਨੇ ਕਿਹਾ ਕਿ ਉਹ ਆਪਣੀ ਇੰਡੀਗੋ ਕਾਰ ’ਤੇ ਪਿੰਡ ਲੋਹਗੜ੍ਹ ਤੋਂ ਰੌਲੀ ਜਾ ਰਿਹਾ ਸੀ, ਜਦ ਉਹ ਕਥਿਤ ਦੋਸ਼ੀਆਂ ਦੇ ਘਰ ਦੇ ਅੱਗੋਂ ਲੰਘਣ ਲੱਗਾ ਤਾਂ ਉਨ੍ਹਾਂ ਮੈਂਨੂੰ ਘੇਰ ਲਿਆ ਅਤੇ ਕੁੱਟ-ਮਾਰ ਕਰਨ ਦੇ ਇਲਾਵਾ ਕਾਰ ਦੀ ਵੀ ਭੰਨਤੋੜ ਕੀਤੀ। ਮੈਂ ਕੰਧ ਟੱਪ ਕੇ ਉਥੋਂ ਭੱਜਿਆ ਅਤੇ ਆਪਣੇ ਘਰ ਵਿਚ ਦਾਖਲ ਹੋ ਗਿਆ, ਪਰ ਹਥਿਆਰਬੰਦ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕਰ ਕੇ ਘਰ ਵਿਚ ਦਾਖਲ ਹੋ ਕੇ ਫਿਰ ਕੁੱਟ-ਮਾਰ ਕੀਤੀ।

ਇਹ ਵੀ ਪੜ੍ਹੋ : ਚੈੱਕ ਦੀ ਗਲਤ ਵਰਤੋਂ ਕਰ ਕੇ ਐੱਨ. ਆਰ. ਆਈ. ਦੇ ਖਾਤੇ ’ਚੋਂ ਕਢਵਾਏ 9 ਲੱਖ 40 ਹਜ਼ਾਰ ਰੁਪਏ

ਮੈਨੂੰ ਜ਼ਖਮੀ ਹਾਲਤ ਵਿਚ ਪਰਿਵਾਰ ਵਾਲਿਆਂ ਵੱਲੋਂ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਉਸ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਥਿਤ ਦੋਸ਼ੀਆਂ ਨਾਲ ਉਸ ਦੇ ਚਾਚਾ ਅਮਰਜੀਤ ਸਿੰਘ ਦਾ ਲੜਾਈ ਝਗੜਾ ਹੋਇਆ ਸੀ ਅਤੇ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਆਪਣੇ ਚਾਚਾ ਦੀ ਮਦਦ ਕਰਦਾ ਹੈ। ਇਸ ਰੰਜਿਸ਼ ਦੇ ਚੱਲਦੇ ਉਨ੍ਹਾਂ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

Tarsem Singh

This news is Content Editor Tarsem Singh