ਖ਼ੇਤਰ ’ਚ ਮੀਂਹ ਨੇ ਦਿੱਤੀ ਦਸਤਕ, ਮੌਸਮ ਹੋਇਆ ਠੰਡਾ,ਅਨਾਜ ਮੰਡੀ ’ਚ ਫ਼ਿਰ ਭਿੱਜੀ ਕਿਸਾਨਾਂ ਦੀ ਫ਼ਸਲ

05/13/2021 1:06:52 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਕੁਲਦੀਪ ਰਿਣੀ): ਦੇਰ ਰਾਤ ਤੇਜ਼ ਝੱਖੜ ਤੋਂ ਬਾਅਦ ਮੀਂਹ ਦੀ ਦਸਤਕ ਨੇ ਭਾਵੇਂ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ, ਪਰ ਨਾਲ ਹੀ ਹਰ ਵਾਰ ਦੀ ਤਰ੍ਹਾਂ ਮੰਡੀਆਂ ’ਚ ਕਿਸਾਨ ਤੰਗ ਹੁੰਦੇ ਵਿਖਾਈ ਦਿੱਤੇ। ਭਾਵੇਂਕਿ ਅੱਜ ਤੋਂ ਕਣਕ ਦੀ ਸਰਕਾਰੀ ਖ਼ਰੀਦ ਬੰਦ ਹੋ ਗਈ ਹੈ, ਪਰ ਫ਼ਿਰ ਵੀ ਮੰਡੀਆਂ ਅੰਦਰ ਕਣਕ ਦੇ ਅੰਬਾਰ ਲੱਗੇ ਹੋਏ ਹਨ। ਦੇਰ ਰਾਤ ਤੋਂ ਕਿਣਮਿਣ ਅੱਜ ਬਾਅਦ ਦੁਪਹਿਰ ਤੱਕ ਵੀ ਲਗਾਤਾਰ ਜਾਰੀ ਰਹੀ। ਬਾਰਿਸ਼ ਦੇ ਚੱਲਦਿਆਂ ਸਥਾਨਕ ਦਾਣਾ ਮੰਡੀ ’ਚ ਖੁੱਲ੍ਹੇ ਆਸਮਾਨ ਥੱਲੇ ਪਈਆਂ ਕਣਕ ਦੀਆਂ ਬੋਰੀਆਂ ਭਿੱਜ ਗਈਆਂ।

ਇਹ ਵੀ ਪੜ੍ਹੋ: ਕੈਨੇਡਾ ਭੇਜੀ ਪਤਨੀ ਦੀ ਬੇਵਫ਼ਾਈ ਨੇ ਤੋੜਿਆ ਪਤੀ ਦਾ ਦਿਲ, ਖ਼ੁਦਕੁਸ਼ੀ ਨੋਟ ਲਿਖ ਚੁੱਕਿਆ ਖ਼ੌਫਨਾਕ ਕਦਮ

PunjabKesari

ਕਿਸਾਨਾਂ ਨੇ ਕਿਹਾ ਕਿ ਮੰਡੀ ’ਚ ਬਾਰਦਾਨੇ ਦੀ ਘਾਟ, ਢਿੱਲੀ ਲਿਫਟਿੰਗ ਦੇ ਚੱਲਦਿਆਂ ਉਹ ਪਰੇਸ਼ਾਨ ਹੋ ਰਹੇ ਹਨ। ਮੰਡੀ ਅੰਦਰ ਸਾਰਾ ਦਿਨ ਕਿਸਾਨਾਂ ਦੀ ਫ਼ਸਲ ਮੀਂਹ ਨਾਲ ਭਿੱਜਦੀ ਰਹੀ ਤੇ ਕਿਸਾਨ ਆਪਣੇ ਪੱਧਰ ’ਤੇ ਫ਼ਸਲ ਦਾ ਬਚਾਅ ਕਰਦੇ ਨਜ਼ਰ ਆਏ। ਜ਼ਿਕਰਯੋਗ ਹੈ ਮੰਡੀ ’ਚ ਖਰੀਦ ਪ੍ਰਬੰਧ ਤਾਂ ਇਸ ਵਾਰੀ ਸਹੀ ਨਜ਼ਰ ਆਏ,ਜਦੋਂਕਿ ਖਰੀਦ ਪ੍ਰਬੰਧ ਸ਼ੁਰੂ ਹੋ ਗਏ ਤਾਂ ਬਾਰਦਾਨੇ ਦੀ ਘਾਟ ਤੇ ਢਿੱਲੀ ਲਿਫਟਿੰਗ ਸਮੇਤ ਹੋਰ ਸਮੱਸਿਆਵਾਂ ਕਰਕੇ ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਕਾਫੀ ਦਿੱਕਤਾਂ ਝੱਲਣੀਆਂ ਪਈਆਂ। ਉੱਧਰ ਦੱਸਦੇ ਹਨ ਕਿ ਇਸ ਵਾਰ ਮੰਡੀ ’ਚ ਆਇਆ ਜ਼ਿਆਦਾਤਰ ਬਾਰਦਾਨਾ ਪੁਰਾਣਾ ਹੀ ਦਿੱਤਾ ਗਿਆ ਸੀ, ਜਿਸਦੇ ਮੀਂਹ ’ਚ ਜਲਦੀ ਖਰਾਬ ਹੋਣ ਦੀ ਗੱਲ ਪਹਿਲਾਂ ਹੀ ਸਾਹਮਣੇ ਆ ਰਹੀ ਸੀ। ਹੁਣ ਲਿਫਟਿੰਗ ਦੇ ਹਾਲਾਤ ਕਾਫ਼ੀ ਖ਼ਰਾਬ ਹੋਣ ਦੇ ਚੱਲਦਿਆਂ ਮੰਡੀ ’ਚ ਹਾਲੇ ਤੱਕ ਕਣਕ ਦੀਆਂ ਬੋਰੀਆਂ ਦੇ ਢੇਰ ਲੱਗੇ ਨਜ਼ਰ ਆ ਰਹੇ ਹਨ, ਜਦਕਿ ਇਨ੍ਹਾਂ ਦਿਨਾਂ ’ਚ ਮੰਡੀ ਖ਼ਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ। 

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ‘ਸੰਜੀਵਨੀ’ ਵਜੋਂ ਉਭਰਿਆ ਭਾਰਤੀ ਰੇਲਵੇ, ਸਪਲਾਈ ਕੀਤੀ 6260 ਮੀਟ੍ਰਿਕ ਟਨ ਮੈਡੀਕਲ ਆਕਸੀਜਨ


Shyna

Content Editor

Related News