ਸ੍ਰੀ ਮੁਕਤਸਰ ਸਾਹਿਬ ''ਚ ਇਕ ਹੋਰ ਮਹਿਲਾ ਆਈ ਕੋਰੋਨਾ ਪਾਜ਼ੇਟਿਵ

06/14/2020 11:30:15 AM

ਸ੍ਰੀ ਮੁਕਤਸਰ ਸਾਹਿਬ,(ਪਵਨ)- ਕੋਰੋਨਾ ਵਾਇਰਸ 'ਤੋ ਭਾਵੇਂ ਲੋਕ ਬੇਪ੍ਰਵਾਹ ਹੋ ਗਏ ਹਨ ਪਰ ਅਜੇ ਵੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਮਿਲਣਾ ਲਗਾਤਾਰ ਜਾਰੀ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਹਿਲਾ ਸ੍ਰੀ ਮੁਕਤਸਰ ਸਾਹਿਬ ਦੇ ਥਾਂਦੇਵਾਲਾ ਰੋਡ ਦੀ ਵਸਨੀਕ 36 ਸਾਲ ਦੀ ਔਰਤ ਜੋ ਕਿ ਦਿੱਲੀ ਤੋਂ ਵਾਪਿਸ ਆਈ ਹੈ। ਹੁਣ ਜ਼ਿਲੇ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ 73 ਹੋ ਗਈ ਹੈ ਜਦਕਿ ਐਕਟਿਵ ਕੇਸ 2 ਹਨ।

Bharat Thapa

This news is Content Editor Bharat Thapa