ਟਰੈਵਲ ਏਜੰਟ ਦਾ ਇਕ ਹੋਰ ਕਾਰਨਾਮਾ ਆਇਆ ਸਾਹਮਣੇ, ਪ੍ਰਿੰਟ ਮੀਡੀਆ ਨਾਲ ਕੀਤੀ ਲੱਖਾਂ ਰੁਪਏ ਦੀ ਧੋਖਾਦੇਹੀ

04/10/2022 10:22:34 AM

ਲੁਧਿਆਣਾ (ਅਮਨ, ਜ. ਬ.) : ਪੰਜਾਬ ਭਰ ਵਿਚ ਪਿਛਲੇ 6 ਸਾਲਾਂ ਤੋਂ ਵੱਖ-ਵੱਖ ਸ਼ਹਿਰਾਂ ਵਿਚ ਵਿਦੇਸ਼ ਭੇਜਣ ਦੇ ਨਾਂ ਤੋਂ ਦਫਤਰ ਚਲਾ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਾ ਟਰੈਵਲ ਏਜੰਟ ਪੰਕਜ ਖੋਖਰ ਅਤੇ ਉਸ ਦੇ ਸਾਥੀਆਂ ਉੱਤੇ ਪੰਜਾਬ ਭਰ ਵਿਚ ਦਜਰਨਾਂ ਠੱਗੀ ਦੇ ਮਾਮਲੇ ਦਰਜ ਹਨ। ਟਰੈਵਲ ਏਜੰਟ ਪੰਕਜ ਖੋਖਰ ਦਾ ਇਕ ਹੋਰ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਨੇ ਪ੍ਰਿੰਟ ਮੀਡੀਆ ਨੂੰ ਵੀ ਆਪਣੀ ਠੱਗੀ ਦਾ ਸ਼ਿਕਾਰ ਬਣਾ ਲਿਆ। ਸ਼ਿਕਾਇਤਕਰਤਾ ਰਾਜੇਸ਼ ਖੰਨਾ ਨੇ ਥਾਣਾ ਨੰ. 2 ਵਿਚ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਟਰੈਵਲ ਏਜੰਟ ਪੰਕਜ ਖੋਖਰ ਆਪਣੇ ਵੱਖ-ਵੱਖ ਦਫਤਰਾਂ ਦੇ ਪੰਜਾਬ ਦੇ ਪ੍ਰਸਿੱਧ ਨਾਮੀ ਹਿੰਦੀ-ਪੰਜਾਬੀ ਸਮਾਚਾਰ ਪੱਤਰਾਂ ਨੂੰ ਇਸ਼ਤਿਹਾਰ ਦਿੰਦਾ ਸੀ ਪਰ ਲੰਬੇ ਸਮੇਂ ਤੱਕ ਉਹ ਵਿਸ਼ਵਾਸ ਵਿਚ ਲੈ ਕੇ ਇਸ਼ਤਿਹਾਰ ਲਗਵਾਉਂਦਾ ਰਿਹਾ ਅਤੇ ਪੈਸੇ ਮੰਗਣ ਉੱਤੇ ਟਾਲ-ਮਟੋਲ ਵਾਲੀ ਨੀਤੀ ਆਪਣਾ ਕੇ ਧਮਕੀਆਂ ਦੇਣ ਲੱਗ ਪਿਆ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਪੰਕਜ ਖੋਖਰ ਨੇ 8.73 ਲੱਖ ਰੁਪਏ ਰਾਸ਼ੀ ਦਾ ਚੈੱਕ ਦਿੱਤਾ, ਜੋ ਬੈਂਕ ਵਿਚ ਲਵਾਉਣ ਤੋਂ ਬਾਅਦ ਬਾਊਂਸ ਹੋ ਗਿਆ। ਇਸ ਤੋਂ ਬਾਅਦ ਉਸ ਤੋਂ ਪੁੱਛਣ ਉੱਤੇ ਉਸ ਨੇ ਉਸੇ ਚੈੱਕ ਨੂੰ ਬੈਂਕ ਵਿਚ ਦੁਬਾਰਾ ਲਵਾਉਣ ਨੂੰ ਕਿਹਾ ਪਰ ਫਿਰ ਉਹ ਬਾਊਂਸ ਹੋ ਗਿਆ। ਇਸ ਤੋਂ ਬਾਅਦ ਉਹ ਦਫਤਰ ਛੱਡ ਕੇ ਭੱਜ ਗਿਆ ਅਤੇ ਆਪਣੇ ਮੋਬਾਇਲ ਨੰਬਰ ਵੀ ਬੰਦ ਕਰ ਦਿੱਤੇ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਪਰ ਪੁਲਸ ਨੇ ਢਿੱਲੀ ਕਾਰਵਾਈ ਦੌਰਾਨ ਹੁਣ ਜਾ ਕੇ ਟਰੈਵਲ ਏਜੰਟ ਪੰਕਜ ਖੋਖਰ ਉੱਤੇ 420 ਅਤੇ 120 ਬੀ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪਟਿਆਲਾ ’ਚ ਹੋਏ 19 ਸਾਲਾ ਮੁੰਡੇ ਦੇ ਕਤਲ ਕਾਂਡ ’ਚ ਅਹਿਮ ਖ਼ੁਲਾਸਾ, 2 ਗ੍ਰਿਫ਼ਤਾਰ

ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟ ਪੰਕਜ ਖੋਖਰ, ਜਿਸ ਉੱਤੇ ਦਰਜਨਾਂ ਠੱਗੀ ਦੇ ਮਾਮਲੇ ਦਰਜ ਹਨ ਅਤੇ ਫਿਲਹਾਲ ਉਹ ਜੇਲ ਵਿਚ ਬੰਦ ਹਨ, ਪੁਲਸ ਉਸ ਨੂੰ ਕਿਸੇ ਵੀ ਸਮੇਂ ਪ੍ਰੋਡਕਸ਼ਨ ਵਾਂਰਟ ’ਤੇ ਲਿਆ ਕੇ ਹੋਰ ਵੀ ਪੁੱਛਗਿੱਛ ਕਰੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਵਿਚ ਪੰਕਜ ਖੋਖਰ ਅਤੇ ਇਸ ਦੇ ਸਾਥੀਆਂ ਉੱਤੇ ਹੋਰ ਵੀ ਸ਼ਿਕਾਇਤਾਂ ਪੈਂਡਿੰਗ ਹਨ, ਜਿਸ ਉੱਤੇ ਜਲਦ ਕਾਰਵਾਈ ਹੋ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Gurminder Singh

Content Editor

Related News