ਸਲਾਈਟ ਯੂਨੀਵਰਸਿਟੀ ਲੌਂਗੋਵਾਲ ਦੇ ਇਕ ਹੋਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

05/30/2022 6:24:40 PM

ਲੌਂਗੋਵਾਲ (ਵਸ਼ਿਸ਼ਟ,ਵਿਜੇ): ਸਲਾਈਟ ਡੀਮਡ ਯੂਨੀਵਰਸਿਟੀ ਲੌਂਗੋਵਾਲ ਦੇ ਇਕ ਹੋਰ ਵਿਦਿਆਰਥੀ ਨੇ ਹੋਸਟਲ ਨੰਬਰ 6 'ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ 9 ਮਈ ਨੂੰ ਮੁਕੇਸ਼ ਨਾਂ ਦੇ ਇਕ ਵਿਦਿਆਰਥੀ ਨੇ ਇਸੇ ਮੰਦਭਾਗੇ ਹੋਸਟਲ ਨੰਬਰ ਦੇ ਕਮਰਾ ਨੰਬਰ 211 ਵਿਚ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ ਸੀ । ਦੋਵੇਂ ਮ੍ਰਿਤਕ ਵਿਦਿਆਰਥੀ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਸਨ। ਖ਼ੁਦਕੁਸ਼ੀਆਂ ਦੇ ਕਾਰਨ ਬਾਰੇ ਭਾਵੇਂ ਅਜੇ ਤੱਕ ਸਪੱਸ਼ਟ ਰੂਪ ਵਿਚ ਕੁਝ ਨਹੀਂ ਕਿਹਾ ਜਾ ਸਕਦਾ ਪਰ ਵਿਦਿਆਰਥੀਆਂ ਵਿਚ ਸਹਿਮ ਦਾ ਮਾਹੌਲ ਹੈ।

ਇਹ ਵੀ ਪੜ੍ਹੋ- ਗੈਂਗਸਟਰਾਂ ਦਾ ਗੜ੍ਹ ਬਣਿਆ ਪੰਜਾਬ, 4 ਸਾਲਾਂ 'ਚ 8 ਕਤਲ, ਅਰਮਾਨੀਆਂ ਅਤੇ ਕੈਨੇਡਾ ਨਾਲ ਜੁੜੇ ਤਾਰ

ਥਾਣਾ ਲੌਂਗੋਵਾਲ ਦੇ ਐੱਸ.ਐੱਚ.ਓ ਜਗਮੇਲ ਸਿੰਘ ਨੇ ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆ ਦੱਸਿਆ ਕਿ  ਮ੍ਰਿਤਕ ਵਿਦਿਆਰਥੀ ਬਿਪੁੁਲ ਸਿੰਘ(18) ਪੁੱਤਰ ਧਰਮਦੇਵ ਸਿੰਘ ਵਾਸੀ ਵੈਸ਼ਾਲੀ ਜ਼ਿਲ੍ਹਾ ਮੁਜ਼ੱਫਰਨਗਰ( ਬਿਹਾਰ)ਦਾ ਰਹਿਣ ਵਾਲਾ ਸੀ ਅਤੇ +2 ਤੋਂ ਬਾਅਦ ਇੱਥੇ ਵੈਲਡਿੰਗ ਟੈਕਨਾਲੋਜੀ ਦੀ ਸਿੱਖਿਆ ਹਾਸਲ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥੀ ਦੂਜੇ ਵਿਦਿਆਰਥੀਆਂ ਦੇ ਨਾਲ ਪੇਪਰ ਦੇਣ ਲਈ ਐਗਜ਼ਾਮਿਨੇਸ਼ਨ ਹਾਲ ਵਿੱਚ ਗਿਆ ਅਤੇ ਉਥੇ ਡਿਊਟੀ ਤੇ ਤਾਇਨਾਤ ਮੈਡਮ ਨੂੰ ਇਹ ਕਹਿ ਕੇ ਵਾਪਸ ਕਮਰੇ ਵਿਚ ਆ ਗਿਆ ਕਿ ਮੈਂ ਆਪਣਾ ਮੋਬਾਇਲ ਕਮਰੇ ਵਿੱਚ ਰੱਖ ਆਵਾਂ। ਉਸ ਵੇਲੇ ਹੋਸਟਲ ਦੇ ਵਿਦਿਆਰਥੀ ਪ੍ਰੀਖਿਆ ਕੇਂਦਰ ਵਿੱਚ ਪੇਪਰ ਦੇ ਰਹੇ ਸਨ ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਪੁਲਸ ਕਮਿਸ਼ਨਰ ਦਫ਼ਤਰ ਅੱਗੇ ਦਿੱਤਾ ਧਰਨਾ

ਇਸ ਦੌਰਾਨ ਹੀ ਬਿਪੁਲ ਸਿੰਘ ਨੇ ਆਪਣੇ ਕਮਰੇ ਵਿੱਚ ਪੱਖੇ ਨਾਲ ਚਾਦਰ ਬੰਨ ਕੇ ਗਲ਼ ਫਾਹਾ ਲੈ ਲਿਆ ਅਤੇ ਉਸ ਦੀ ਮੌਤ  ਗਈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਬਿਪੁਲ ਸਿੰਘ ਨੇ ਆਪਣੇ ਦੋਸਤਾਂ ਨੂੰ "ਬਾਏ ਫਰੈਂਡਜ਼"ਦਾ ਮੈਸੇਜ ਭੇਜ ਦਿੱਤਾ ਜਿਸ ਤੋਂ ਬਾਅਦ ਹੀ ਉਸ ਦੇ ਦੋਸਤਾਂ ਅਤੇ ਹੋਰਨਾਂ ਨੇ ਕਮਰੇ ਵਿਚ ਆ ਕੇ ਦੇਖਿਆ ਤਾਂ ਇਹ ਘਟਨਾ ਵਾਪਰ ਚੁੱਕੀ ਸੀ। ਜਾਣਕਾਰੀ ਅਨੁਸਾਰ 3 ਜੂਨ ਨੂੰ ਉਕਤ ਵਿਦਿਆਰਥੀ ਦਾ ਆਖ਼ਰੀ ਪੇਪਰ ਸੀ ਤੇ ਉਸ ਤੋਂ ਬਾਅਦ ਉਸ ਨੇ ਆਪਣੇ ਘਰ ਜਾਣਾ ਸੀ । ਸਲਾਈਟ ਪ੍ਰਬੰਧਕਾਂ ਨੇ ਵੀ ਇਸ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਸੰਬੰਧ ਵਿਚ ਜਦ ਸਲਾਈਟ ਦੇ ਡੀਨ (ਸਟੂਡੈਂਟ ਵੈੱਲਫੇਅਰ) ਡਾ.ਰਾਜੇਸ਼ ਕੁਮਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਪਿੱਕ ਨਹੀਂ ਕੀਤਾ। ਪੁਲੀਸ ਵੱਲੋਂ ਦਿੱਤੀ  ਜਾਣਕਾਰੀ ਅਨੁਸਾਰ ਮ੍ਰਿਤਕ ਬਿਪੁਲ  ਸਿੰਘ ਦੇ ਪਰਿਵਾਰ ਨੂੰ ਸੂਚਨਾ ਭੇਜ ਦਿੱਤੀ ਗਈ ਹੈ ਅਤੇ ਲਾਸ਼ ਮੌਰਚਰੀ ਸੰਗਰੂਰ ਵਿਚ ਰਖਵਾ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News