ਵਿਦਿਆਰਥੀ ਵਿੰਗ ਦੀ 12 ਮੈਂਬਰੀ ਸਟੇਟ ਪੱਧਰੀ ਕਮੇਟੀ ਦਾ ਐਲਾਨ

01/03/2020 10:02:22 PM

ਚੰਡੀਗੜ੍ਹ, (ਰਮਨਜੀਤ)— ਆਮ ਆਦਮੀ ਪਾਰਟੀ (ਆਪ) ਦੇ ਨੌਜਵਾਨ ਆਗੂ ਅਤੇ ਵਿਧਾਇਕ ਮੀਤ ਹੇਅਰ ਦੀ ਅਗਵਾਈ ਹੇਠ 'ਆਪ' ਨੇ ਚੰਡੀਗੜ੍ਹ ਅਤੇ ਪੰਜਾਬ ਲਈ ਆਪਣੇ ਵਿਦਿਆਰਥੀ ਵਿੰਗ ਸੀ. ਵਾਈ. ਐੱਸ. ਐੱਸ. (ਵਿਦਿਆਰਥੀ ਨੌਜਵਾਨ ਸੰਘਰਸ਼ ਕਮੇਟੀ) ਪੰਜਾਬ ਦੀ 12 ਮੈਂਬਰੀ ਸਟੇਟ ਕਮੇਟੀ ਦਾ ਐਲਾਨ ਕੀਤਾ ਹੈ। ਇਸ ਤਹਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਆਗੂ ਰੇਸ਼ਮ ਸਿੰਘ ਗੋਦਾਰਾ ਨੂੰ ਸੀ. ਵਾਈ. ਐੱਸ. ਐੱਸ. ਚੰਡੀਗੜ੍ਹ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ ਹੈ।
ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਮੀਤ ਹੇਅਰ ਨੇ ਦੱਸਿਆ ਕਿ ਪੁਰਾਣੇ ਵਿਦਿਆਰਥੀ ਆਗੂ ਨਵਜੋਤ ਸਿੰਘ ਸੈਣੀ, ਸਾਬਕਾ ਸੀ. ਵਾਈ. ਐੱਸ. ਐੱਸ. ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ, ਵਿਦਿਆਰਥੀ ਰਾਜਨੀਤੀ 'ਚੋਂ ਉਭਰੇ ਸਤਬੀਰ ਸਿੰਘ ਸੀਰਾ ਬਨਭੌਰਾ (ਅਮਲੋਹ) ਅਤੇ ਆਰ.ਟੀ.ਆਈ. ਕਾਰਕੁੰਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਸੁਖਰਾਜ ਸਿੰਘ ਬੱਲ, ਰੇਸ਼ਮ ਸਿੰਘ ਗੋਦਾਰਾ, ਡੀ.ਏ.ਵੀ. ਕਾਲਜ ਜਲੰਧਰ ਦੇ ਵਿਦਿਆਰਥੀ ਆਗੂ ਹਰਸ਼ ਸਿੰਘ, ਕਾਬਲ ਸਿੰਘ ਪੰਜਾਬ ਯੂਨੀਵਰਸਿਟੀ, ਰਾਜਦੀਪ ਸਿੰਘ ਬਰਾੜ ਅਮਰਗੜ੍ਹ, ਨਵਰੀਤ ਕੌਰ ਪੰਜਾਬ ਯੂਨੀਵਰਸਿਟੀ, ਨਰਿੰਦਰ ਕੌਰ ਭਰਾਜ ਪੰਜਾਬੀ ਯੂਨੀਵਰਸਿਟੀ ਅਤੇ ਰਮਨਦੀਪ ਸਿੰਧੂ ਬਠਿੰਡਾ ਨੂੰ ਮੈਂਬਰ ਜਦਕਿ ਸਾਬਕਾ ਵਿਦਿਆਰਥੀ ਆਗੂ ਦਿਨੇਸ਼ ਚੱਢਾ ਨੂੰ ਸਲਾਹਕਾਰ ਨਿਯੁਕਤ ਕੀਤਾ ਹੈ।


KamalJeet Singh

Content Editor

Related News