ਪਸ਼ੂ ਵਪਾਰੀਆਂ ਤੋਂ ਸੂਬੇ ਦੀ ਸਰਹੱਦਾ ’ਤੇ ਨਾਕੇਬੰਦੀ ਕਰ ਕੇ ਰੋਜ਼ਾਨਾਂ ਵਸੂਲਿਆਂ ਜਾਂਦੈ ਲੱਖਾ ਰੁਪਏ ‘ਗੁੰਡਾ’ ਟੈਕਸ

09/20/2021 6:07:44 PM

ਮੋਗਾ (ਗੋਪੀ ਰਾਊਕੇ) - ਇਕ ਪਾਸੇ ਪੰਜਾਬ ਸਰਕਾਰ ਵਲੋਂ ਬਾਹਰਲੇ ਸੂਬਿਆਂ ਨੂੰ ਪੰਜਾਬ ’ਚ ਹਰ ਤਰ੍ਹਾਂ ਦਾ ਵਪਾਰ ਕਰ ਕੇ ਸੂਬੇ ਦੀ ਆਮਦਨ ਵਧਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉੱਥੇ ਵਰ੍ਹਿਆਂ ਤੋਂ ਪੰਜਾਬ ਤੇ ਹੋਰਨਾਂ ਰਾਜਾਂ ਵਿੱਚ ਵਪਾਰ ਕਰਦੇ ਪਸ਼ੂ ਵਪਾਰੀਆਂ ਤੋਂ ਕਥਿਤ ਤੌਰ ’ਤੇ ਧੱਕੇਸ਼ਾਹੀ ਨਾਲ ਸੂਬੇ ਦੀਆਂ ਸਰਹੱਦਾਂ ਤੇ ਪਸ਼ੂ ਮੇਲੇ ਦੇ ਠੇਕੇਦਾਰਾਂ ਵਲੋਂ ਕਥਿਤ ਤੌਰ ’ਤੇ ਨਾਕੇਬੰਦੀ ਕਰ ਕੇ ਧੱਕੇਸ਼ਾਹੀ ਨਾਲ ‘ਗੁੰਡਾ’ ਪਰਚੀ ਉਗਰਾਹੀਂ ਜਾ ਰਹੀ ਹੈ। ਇਸੇ ਕਰਕੇ ਬਾਹਰਲੇ ਸੂਬਿਆਂ ਦੇ ਵਪਾਰੀਆਂ ਨੇ ਪੰਜਾਬ ਵਿਚੋਂ ਤਾਂ ਪਸ਼ੂ ਖਰੀਦਣ ਤੋਂ ‘ਹੱਥ ਖੜ੍ਹੇ’ ਕਰ ਦਿੱਤੇ ਹਨ। ਇੱਥੇ ਹੀ ਬੱਸ ਨਹੀਂ ਵਪਾਰ ਦੀ ਦਿਸ਼ਾ ਬਦਲ ਕੇ ਦਿੱਲੀ ਅਤੇ ਰਾਜਸਥਾਨ ਤੋਂ ਪਸ਼ੂ ਖ੍ਰੀਦ ਕੇ ਪੰਜਾਬ ਰਾਹੀਂ ਬਾਹਰੀ ਰਾਜਾਂ ਨੂੰ ਜਾਣ ਵਾਲੇ ਵਪਾਰੀਆਂ ਨੂੰ ’ਗੁੰਡਾ’ ਪਰਚੀ ਦੇ ਕੇ ਅੱਗੇ ਲੰਘਣਾ ਪੈਦਾ ਹੈ।

ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ

‘ਜਗ ਬਾਣੀ’ ਵਲੋਂ ਹਾਸਲ ਕੀਤੇ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਪਸ਼ੂ ਮੰਡੀਆਂ ਦਾ ਠੇਕਾ ਮੁਕਤਸਰ - ਰਾਜਪੁਰਾ ਕੈਟਲ ਫੇਅਰ ਨੂੰ 72 ਕਰੋੜ ਰੁਪਏ ਵਿੱਚ ਦਿੱਤਾ ਗਿਆ ਹੈ ਤੇ ਇਸ ਕੰਪਨੀ ਵਲੋਂ ਮਾਧੋਪੁਰ, ਸਰਦੂਲਗੜ੍ਹ, ਖਨੌਰੀ, ਬੋਹਾ ਆਦਿ ਤੋਂ ਇਲਾਵਾ ਪੰਜਾਬ ਭਰ ਤੋਂ ਬਾਹਰੀ ਰਾਜਾਂ ਨੂੰ ਮਿਲਾਉਂਦੇ ਬਾਰਡਰਾਂ ’ਤੇ ਕਥਿਤ ਤੌਰ ’ਤੇ ਨਾਕੇਬੰਦੀ ਕੀਤੀ ਗਈ ਹੈ। ਪ੍ਰਧਾਨ ਮਹਿਰਾਜ ਦੀਨ ਨੇ ਦੋਸ਼ ਲਗਾਇਆ ਹੈ ਕਿ ਜਿਹੜੀ ਐਗ੍ਰੀਮੈਂਟ ਸਰਕਾਰ ਵਲੋਂ ਕੀਤਾ ਗਿਆ ਹੈ ਉਸ ਵਿਚ ਸਾਫ਼ ਤੌਰ ’ਤੇ ਲਿਖਿਆ ਹੈ ਕਿ ਠੇਕੇਦਾਰ ਕਿਸੇ ਤਰ੍ਹਾਂ ਦੀ ਨਾਕੇਬੰਦੀ ਨਹੀਂ ਕਰ ਸਕਦੇ ਅਤੇ ਜੇਕਰ ਕਿਸੇ ਵੀ ਠੇਕੇਦਾਰ ਨੂੰ ਕੋਈ ਸ਼ੱਕ ਹੈ ਤਾਂ ਉਹ ਸ਼ਿਕਾਇਤ ਕਰ ਸਕਦੇ ਹਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਕੈਪਟਨ ਦੇ ਬੇਹੱਦ ਖਾਸ ਨੌਕਰਸ਼ਾਹਾਂ ਦੇ ਅਸਤੀਫੇ ਸ਼ੁਰੂ

ਉਨ੍ਹਾਂ ਕਿਹਾ ਕਿ ਮਾਨਯੋਗ ਕੋਰਟ ਵਲੋਂ ਵੀ ਹੁਕਮ ਜਾਰੀ ਕੀਤੇ ਸਨ ਪਰ ਫ਼ਿਰ ਵੀ ਕਿੱਧਰੇ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਤੋਂ ਲੈ ਕੇ ਪੰਚਾਇਤ ਮੰਤਰੀ ਤੱਕ ਸ਼ਿਕਾਇਤ ਕੀਤੀਆਂ ਹਨ ਪਰ ਫ਼ਿਰ ਵੀ ਮਾਮਲਾ ਜਿਉ ਦਾ ਤਿਉ ਹੈ। ਉਨ੍ਹਾਂ ਕਿਹਾ ਕਿ ਇਕ ਗੱਡੀ ਤੋਂ 5200 ਰੁਪਏ ਦੀ ਰੋਜ਼ਾਨਾ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ। ਹੋਲ ਸੇਲ ਯੂਨੀਅਨ ਦੇ ਪ੍ਰਧਾਨ ਮਹਿਰਾਜ ਦੀਨ ਨੇ ਕਿਹਾ ਕਿ ਦਿੱਲੀ ਅਤੇ ਰਾਜਸਥਾਨ ਤੋਂ ਖਰੀਦ ਕੀਤੇ ਮਾਲ ’ਤੇ ਵੀ ਕਥਿਤ ਤੌਰ ’ਤੇ ਵਸੂਲੀ ਕੀਤੀ ਜਾਂਦੀ ਹੈ ਜਦੋਂਕਿ ਉਸ ਮਾਲ ਦੇ ਸਾਡੇ ਕੋਲ ਸਾਰੇ ਸਬੂਤ ਹੁੰਦੇ ਹਨ ਪਰ ਨਾਕੇਬੰਦੀ ਦੌਰਾਨ ਰਾਤ ਵੇਲੇ ਵਪਾਰੀਆਂ ਨਾਲ ਪੂਰੀ ਤਰ੍ਹਾਂ ਨਾਲ ਧੱਕੇਸ਼ਾਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਕੀਤੀਆਂ ਜਾਂਦੀਆਂ ਸ਼ਿਕਾਇਤਾਂ ’ਤੇ ਵੀ ਮਾਮਲਾ ਸਿਰਫ਼ ਗੋਗਲੂਆਂ ਤੋਂ ਮਿੱਟੀ ਝਾੜਨ ਵਾਲਾ ਹੀ ਰਹਿ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - ਸਾਲੀ ਨਾਲ ਇਸ਼ਕ ਪ੍ਰਵਾਨ ਚੜ੍ਹਾਉਣ ਲਈ ਕੀਤਾ ਸਾਂਢੂ ਦਾ ਕਤਲ, 4 ਮਹੀਨੇ ਪਹਿਲਾਂ ਖੇਤਾਂ ’ਚ ਦੱਬੀ ਲਾਸ਼ ਹੋਈ ਬਰਾਮਦ

ਉਨ੍ਹਾਂ ਕਿਹਾ ਕਿ ਰੋਜ਼ਾਨਾਂ ਲੱਖਾਂ ਰੁਪਏ ਗੁੰਡਾ ਟੈਕਸ ਵਸੂਲ ਕੇ ਇਕੱਠੇ ਕੀਤੇ ਜਾਂਦੇ ਹਨ। ਦੂਜੇ ਪਾਸੇ ਠੇਕੇਦਾਰ ਕੁਲਬੀਰ ਬਰਾੜ ਨੇ ਸਪੱਸ਼ਟ ਕੀਤਾ ਕਿ ਸਰਕਾਰ ਤੋਂ ਕਰੋੜਾ ਰੁਪਏ ਦਾ ਠੇਕਾ ਲਿਆ ਹੈ ਤੇ ਉਹ ਨਾਕੇਬੰਦੀ ਕਰ ਕੇ ਚੈਕਿੰਗ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ ਨੇ ਜੋ ਮਾਨਯੋਗ ਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕੀਤੀ ਸੀ ਉਹ ਖਾਰਜ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਭ ਨਿਯਮਾਂ ਅਨੁਸਾਰ ਹੈ। ਉਨ੍ਹਾਂ ਮੰਨਿਆ ਕਿ ਸਰਹੱਦਾਂ ’ਤੇ ਨਾਕੇਬੰਦੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਪਾਰੀ ਦਿੱਲੀ ਰਾਜਸਥਾਨ ਤੋਂ ਲਿਆਂਦੇ ਮਾਲ ਦੀ ਪੁਸ਼ਟੀ ਨਹੀਂ ਕਰਵਾਉਂਦੇ ਤਾਂ ਹੀ ਪਰਚੀ ਕੱਟੀ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ


rajwinder kaur

Content Editor

Related News