''ਆਂਗਣਵਾੜੀ ਵਰਕਰਾਂ ਮੰਗਾਂ ਨੂੰ ਲੈ ਕੇ SDM ਰਾਹੀਂ ਭੇਜਣਗੀਆਂ ਸਰਕਾਰ ਨੂੰ ਮੰਗ ਪੱਤਰ''

09/12/2020 2:03:30 AM

ਸੰਗਰੂਰ,(ਸਿੰਗਲਾ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਸੰਗਰੂਰ ਦੇ ਪ੍ਰਧਾਨ ਬਲਜੀਤ ਕੌਰ ਪੇਧਨੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਆਂਗਣਵਾੜੀ ਵਰਕਰਾਂ/ਹੈਲਪਰਾਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੀਆਂ ਆ ਰਹੀਆਂ ਹਨ,ਪਰ ਸਰਕਾਰ ਵੱਲੋਂ ਸ਼ੁਰੂ ਤੋਂ ਹੀ ਉਨ੍ਹਾਂ ਨੂੰ ਲਾਰਿਆਂ ਤੋਂ ਸਵਾਏ ਕੁਝ ਵੀ ਨਹੀਂ ਦਿੱਤਾ ਗਿਆ। ਜਿਸ ਕਰਕੇ ਹੁਣ  ਸਰਕਾਰ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹੇ ਅੰਦਰ ਐਸਡੀਐਮ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।  ਬੀਬੀ ਬਲਜੀਤ ਕੌਰ ਪੇਧਨੀ ਨੇ ਦੱਸਿਆ ਕਿ ਇਸ ਸਬੰਧੀ 21 ਤਾਰੀਕ ਨੂੰ ਮਾਰੇਲਕੋਟਲਾ, 23 ਤਾਰੀਕ ਨੂੰ ਧੂਰੀ ਤੇ ਸ਼ੇਰਪੁਰ 25 ਤਾਰੀਕ ਨੂੰ ਸੰਗਰੂਰ ਲਹਿਰਾ ਅਤੇ ਢੱਡਰੀਆ ਬਲਾਕਾ ਦੇ ਮੰਗ ਪੱਤਰ ਸਬੰਧਤ ਐਸਡੀਐਮ ਰਾਹੀਂ ਸਰਕਾਰ ਨੂੰ ਭੇਜੇ ਜਾਣਗੇ।
ਮੰਗਾਂ -
1. ਅਕਤੂਬਰ 2018 ਤੋਂ ਵਰਕਰਾਂ ਤੇ ਹੈਲਪਰਾਂ ਦੇ ਮਾਣਭੱਤੇ ਵਿੱਚੋਂ ਕੱਟੇ ਗਏ ਕਰਮਵਾਰ 600 ਅਤੇ 300 ਰੁਪਏ ਏਰੀਅਰ ਸਮੇਤ ਜਾਰੀ ਕੀਤੇ ਜਾਣ।
2. ਪੋਸ਼ਣ ਅਭਿਆਨ ਤਹਿਤ ਉਤਸ਼ਾਹ ਵਰਧਕ ਰਾਸ਼ੀ ਪੰਜ ਸੌ ਰੁਪਏ ਵਰਕਰ ਅਤੇ ਢਾਈ ਸੌ ਰੁਪਏ ਹੈਲਪਰ ਜੋ ਅਕਤੂਬਰ 2018 ਤੋਂ ਲਾਗੂ ਹੈ ਦੀ ਅਦਾਇਗੀ ਏਰੀਅਰ ਸਮੇਤ ਕੀਤੀ ਜਾਵੇ।
3. ਪੀ. ਐੱਨ. ਐੱਮ. ਆਈ ਅਧੀਨ ਗਰਭਵਤੀ ਔਰਤਾਂ ਲਈ ਦਿੱਤੀ ਜਾਂਦੀ ਸਹਾਇਤਾ ਰਾਸ਼ੀ ਦਾ ਫਾਰਮ ਭਰਨ ਲਈ ਵਰਕਰ ਨੂੰ ਦੋ ਸੌ ਰੁਪਏ ਦੇ ਹੈਲਪਰ ਨੂੰ ਸੌ ਰੁਪਏ ਪ੍ਰਤੀ ਫਾਰਮ ਜੋ ਦਸੰਬਰ 2017 ਤੋਂ ਲਾਗੂ ਹੈ, ਏਰੀਅਰ ਸਮੇਤ ਦਿੱਤੇ ਜਾਣ ।
4. ਪ੍ਰੀ-ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕੀਤੇ ਗਏ 3 ਤੋਂ 6 ਸਾਲ ਦੇ ਬੱਚੇ ਆਂਗਣਵਾੜੀ ਕੇਂਦਰਾਂ ਵਿੱਚ ਵਾਪਸ ਭੇਜੇ ਜਾਣ।
5. ਪੰਜਾਬ ਦੀਆਂ ਵਰਕਰਾਂ/ਹੈਲਪਰਾਂ ਨੂੰ ਹਰਿਆਣਾ ਪੈਟਰਨ 'ਤੇ ਮਾਣਭੱਤਾ ਲਾਗੂ ਕੀਤਾ ਜਾਵੇ।
6. ਪੰਜਾਬ ਵਿੱਚ ਕੰਮ ਕਰ ਰਹੀਆਂ 200 ਦੇ ਕਰੀਬ ਕਰੈਚ ਵਰਕਰਾਂ/ ਹੈਲਪਰਾਂ ਦੇ ਪਿਛਲੇ ਦੋ ਸਾਲ ਤੋਂ ਰੁਕਿਆ ਪਿਆ ਮਾਣਭੱਤਾ ਤਰੁੰਤ ਦਿੱਾ ਜਾਵੇ ਤੇ ਇਹਨਾ ਵਰਕਰਾਂ/ਹੈਲਪਰਾਂ ਨੂੰ ਆਈ.ਸੀ.ਡੀ.ਐਸ. ਵਿੱਚ ਸ਼ਾਮਿਲ ਕੀਤਾ ਜਾਵੇ।
7. ਪੰਜਾਬ ਵਿੱਚ ਵਰਕਰਾਂ/ਹੈਲਪਰ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਤੁਰੰਤ ਭਰਤੀ ਕੀਤੀ ਜਾਵੇ।
8. 2015 ਵਿੱਚ ਗਲਤ ਸਰਟੀਫਿਕੇਟ ਤੇ ਜਾਅਲੀ ਡਿਗਰੀਆਂ ਪੇਸ਼ ਕਰਕੇ ਬਣੀਆਂ ਸੁਪਰਵਾਈਜ਼ਰਾਂ ਨੂੰ ਤੁਰੰਤ ਨੌਕਰੀ ਤੋਂ ਫਾਰਗ ਕੀਤਾ ਜਾਵੇ। ਵਿਭਾਗ ਵੱਲੋਂ ਉਹਨਾਂ ਦੇ ਖਿਲਾਫ ਪੜਤਾਲ ਮੁਕੰਮਲ ਹੋ ਚੁੱਕੀ ਹੈ, ਉਹਨਾਂ ਦੇ ਖਿਲਾਫ ਵਿਭਾਗ ਦੇ ਰੂਲਾਂ ਅਨੁਸਾਰ 420 ਦੇ ਪਰਚੇ ਦਰਜ ਕੀਤੇ ਜਾਣ ਅਤੇ ਇਹਨਾਂ ਦੀ ਥਾਂ 'ਤੇ ਜਿੰਨਾਂ ਦਾ ਹੱਕ ਮਾਰੇ ਗਏ ਹਨ ਉਹਨਾਂ ਵਰਕਰਾਂ ਨੂੰ ਸੁਪਰਵਾਈਜਰ ਬਣਾਇਆ ਜਾਵੇ।।
9. ਆਂਗਣਵਾੜੀ ਵਰਕਰਾਂ/ਹੈਲਪਰ ਨੂੰ ਮੀਟਿੰਗ ਅਟੈਂਡ ਕਰਨ ਲਈ ਦਿੱਤੇ ਜਾਂਦੇ ਟੀ.ਏ ਦੀ ਰਾਸ਼ੀ 20 ਰੁਪਏ ਤੋਂ ਵਧਾਕੇ ਸਰਕਾਰ 200 ਰੁਪਏ ਪ੍ਰਤੀ ਮਹੀਨਾ ਕਰੇ।
10. ਆਂਗਣਵਾੜੀ ਕੇਂਦਰਾਂ ਵਿੱਚ ਪਕਾਏ ਜਾਣ ਵਾਲੇ ਰਾਸ਼ਨ ਲਈ ਬਾਲਣ ਦੇ ਪੈਸੇ 40 ਪੈਸੇ ਪ੍ਰਤੀ ਲਾਭਪਾਰੀਆਂ ਦੀ ਥਾਂ 1 ਰੁਪਏ ਕੀਤਾ ਜਾਵੇ। ਕਿਉਂਕਿ ਦੈਸ-ਸਿਲੰਡਰ 400 ਰੁਪਏ ਦੀ ਥਾਂ 750 ਰੁਪਏ ਦਾ ਹੋ ਗਿਆ ਹੈ।
11. ਐਨ.ਜੀ.ਓ ਅਧੀਨ ਕੰਮ ਕਰਦੇ 8 ਬਲਾਕਾਂ ਦੀਆਂ ਵਰਕਰਾਂ ਅਤੇ ਹੈਲਪਰਾਂ ਵਾਪਸ ਆਈ.ਸੀ.ਡੀ.ਐਸ. ਸਕੀਮ ਲਿਆਦਾ ਜਾਵੇ ਅਤੇ ਇਹਨਾਂ ਦੀਆਂ ਵਰਦੀਆਂ, ਕੇਂਦਰਾਂ ਦੇ ਕਿਰਾਏ ਆਦਿ ਦੀਆਂ ਅਦਾਇਗੀਆਂ ਤੁਰੰਤ ਕੀਤੀਆਂ ਜਾਣ।
12. ਆਂਗਣਾਵੜੀ ਵਰਕਰਾਂ ਨੂੰ ਸਮਾਰਟ ਫੋਨ ਮੁਹੱਇਆ ਜਰਵਾਏ ਜਾਣ। ਜਿੰਨੀ ਦੇਰ ਇਹ ਫੋਨ ਨਹੀਂ ਦਿੱਤੇ ਜਾਂਦੇ, ਉਹਨਾ ਚਿਰ ਵਰਕਰਾਂ ਕੋਲੋ ਫੋਨਾਂ ਨਾਲ ਸਬੰਧਿਤ ਕੋਈ ਕੰਮ ਨਾ ਲਿਆ ਜਾਵੇ।



 


Deepak Kumar

Content Editor

Related News