ਅਣਪਛਾਤੇ ਵਾਹਨ ਨੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ, ਮੌਤ

02/13/2020 12:51:08 AM

ਕੁਹਾਡ਼ਾ, (ਜ. ਬ.)- ਕੁਹਾਡ਼ਾ-ਸਾਹਨੇਵਾਲ ਸਡ਼ਕ ’ਤੇ ਪੀ ਬੀ-10, ਜੀ ਐੱਸ, 8435 ਐਕਟਿਵਾ ਸਵਾਰ ਵਿਅਕਤੀ ਨੂੰ ਕਿਸੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰ ਦਿੱਤੀ ਗਈ, ਜਿਸ ਕਾਰਣ ਉਸ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ। ਟੱਕਰ ਮਾਰਨ ਵਾਲਾ ਵਾਹਨ ਸਮੇਤ ਮੌਕੇ ’ਤੇ ਫਰਾਰ ਹੋ ਗਿਆ, ਜਿਸ ਦੀ ਸੂਚਨਾ ਮਿਲਦੇ ਸਾਰ ਹੀ ਪੀ. ਸੀ. ਆਰ. ਦਸਤੇ ਦੇ ਮੁਲਾਜ਼ਮ ਹੌਲਦਾਰ ਦਰਸ਼ਨ ਸਿੰਘ ਅਤੇ ਜਸਪਾਲ ਸਿੰਘ ਨੇ ਮੌਕੇ ’ਤੇ ਪੁੱਜ ਕੇ ਮ੍ਰਿਤਕ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ। ਮ੍ਰਿਤਕ ਦੀ ਜੇਬ ’ਚੋਂ ਮਿਲੇ ਦਸਤਾਵੇਜ਼ ਤੋਂ ਪਤਾ ਲੱਗਾ ਕਿ ਮ੍ਰਿਤਕ ਦਾ ਨਾਂ ਕੁੰਦਨ ਕੁਮਾਰ ਪੁੱਤਰ ਪ੍ਰਭੂ ਰਾਏ ਹੈ। ਥਾਣਾ ਕੂੰਮਕਲਾਂ ਤੋਂ ਹੌਲਦਾਰ ਕੁਲਜੀਤ ਸਿੰਘ ਵੀ ਮੌਕੇ ’ਤੇ ਪੁੱਜ ਗਏ, ਜਿਨ੍ਹਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਪਛਾਣ ਲਈ ਰਖਵਾ ਦਿੱਤਾ।


Related News