ਬਾਘਾਪੁਰਾਣਾ ਦੀ ਦਾਣਾ ਮੰਡੀ ’ਚੋਂ ਮਿਲੀ ਲਾਵਾਰਿਸ ਗੱਡੀ, ਪੁਲਸ ਹਰਕਤ ’ਚ ਆਈ

06/02/2022 10:50:43 PM

ਬਾਘਾਪੁਰਾਣਾ (ਮੁਨੀਸ਼) : ਬਾਘਾਪੁਰਾਣਾ ਦੀ ਨਹਿਰੂ ਮੰਡੀ ਵਿਖੇ ਫੋਰਡ ਫੀਗੋ ਕਾਰ, ਜਿਹੜੀ ਕਈ ਦਿਨਾਂ ਤੋਂ ਲਾਪਤਾ ਖੜ੍ਹੀ ਹੈ, ਉਸ ਦਾ ਨੰਬਰ ਪੀ. ਬੀ. 03 ਬੀ.ਐੱਫ਼ 0505 ਹੈ, ਜਦੋਂ ਸਬ-ਇੰਸਪੈਕਟਰ ਗੁਰਪਾਲ ਸਿੰਘ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਆ ਕੇ ਇਸ ਗੱਡੀ ਨੂੰ ਚੈੱਕ ਕੀਤਾ। ਇਸ ਗੱਡੀ ਦੀ ਕੰਡਕਟਰ ਵਾਲੀ ਸਾਈਡ ਵਾਲੀ ਖਿੜਕੀ ਖੁੱਲ੍ਹੀ ਸੀ। ਸਬ-ਇੰਸਪੈਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਗੱਡੀ ਚੈੱਕ ਕੀਤੀ ਗਈ ਤਾਂ ਉਸ ’ਚੋਂ ਇਕ ਆਰ. ਸੀ. ਅਤੇ ਬਟੂਆ ਮਿਲਿਆ ਹੈ, ਜਿਸ ਦੇ ਆਧਾਰ ’ਤੇ ਉਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਜਦੋਂ ਪੱਤਰਕਾਰਾਂ ਨੇ ਸਬ-ਇੰਸਪੈਕਟਰ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਗੱਡੀ ਨੂੰ ਵੈਨ ਨਾਲ ਚੁੱਕ ਕੇ ਪੁਲਸ ਸਟੇਸ਼ਨ ਲਿਜਾਇਆ ਜਾਵੇਗਾ, ਬਾਕੀ ਅਗਲੀ ਕਾਰਵਾਈ ਇਸ ਦੇ ਨੰਬਰ ਅਤੇ ਆਰ. ਸੀ. ਤੋਂ ਪਤਾ ਲਗਾ ਕੇ ਉਕਤ ਵਿਅਕਤੀ ਬਾਰੇ ਕੀਤੀ ਜਾਵੇਗੀ।

Manoj

This news is Content Editor Manoj