ਅੰਮ੍ਰਿਤਸਰ-ਕਟਿਹਾਰ ਸਪੈਸ਼ਲ ਐਕਸਪ੍ਰੈੱਸ 30 ਤੋਂ 31 ਜੂਨ ਤੱਕ ਰਹੇਗੀ ਰੱਦ

04/29/2021 3:54:16 PM

ਜੈਤੋ (ਰਘੂਨੰਦਨ ਪਰਾਸ਼ਰ): ਰੇਲ ਮੰਤਰਾਲਾ ਦੇ ਉੱਤਰ ਰੇਲਵੇ ਨੇ ਦੋ ਵਿਸ਼ੇਸ਼ ਐਕਸਪ੍ਰੈਸ ਟ੍ਰੇਨਾਂ ਨੂੰ ਲਗਭਗ ਦੋ ਮਹੀਨਿਆਂ ਲਈ ਜ਼ਰੂਰੀ ਕਾਰਨਾਂ ਕਰਕੇ ਰੱਦ ਕਰਨ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਉਨ੍ਹਾਂ ਵਿੱਚ ਰੇਲ ਨੰਬਰ 05734 ਅੰਮ੍ਰਿਤਸਰ-ਕਟਿਹਾਰ ਸਪੈਸ਼ਲ ਐਕਸਪ੍ਰੈੱਸ ਅਤੇ ਰੇਲ ਨੰਬਰ 05734 ਕਟਿਹਾਰ- ਅੰਮ੍ਰਿਤਸਰ ਸਪੈਸ਼ਲ ਐਕਸਪ੍ਰੈਸ ਟ੍ਰੇਨ ਸ਼ਾਮਲ ਹਨ। ਇਹ ਟ੍ਰੇਨ 30 ਅਪ੍ਰੈਲ ਤੋਂ 30 ਜੂਨ ਤੱਕ ਰੱਦ ਰਹਿਣਗੀਆਂ। 

ਇਸ ਦੌਰਾਨ ਉੱਤਰੀ ਰੇਲਵੇ ਜ਼ੋਨਲ ਉਪਭੋਗਤਾ ਸਲਾਹਕਾਰ ਕਮੇਟੀ ਦੇ ਮੈਂਬਰ ਹਨੂੰਮਾਨ ਦਾਸ ਗੋਇਲ ਨੇ ਰੇਲ ਮੰਤਰੀ ਪਿਯੂਸ਼ ਗੋਇਲ, ਚੇਅਰਮੈਨ ਰੇਲਵੇ ਬੋਰਡ, ਉੱਤਰ ਰੇਲਵੇ ਦੇ ਜਨਰਲ ਮੈਨੇਜਰ ਅਤੇ ਡੀ.ਆਰ.ਐਮ. ਫ਼ਿਰੋਜ਼ਪੁਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਫਿਰੋਜ਼ਪੁਰ-ਛਿੰਦਵਾੜਾ ਐਕਸਪ੍ਰੈਸ ਵਾਇਆ ਜੈਤੋ ਅਤੇ ਫਿਰੋਜ਼ਪੁਰ-ਦਿੱਲੀ ਪੈਸੰਜਰ ਰੇਲ ਗੱਡੀ ਨੂੰ ਤੁਰੰਤ ਬਹਾਲ ਕੀਤਾ ਜਾਵੇ, ਜੋ ਕਿ 13 ਮਹੀਨਿਆਂ ਤੋਂ ਵੱਧ ਸਮੇਂ ਤੋਂ ਬੰਦ ਪ‌ਈਆਂ ਹਨ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਤੋਂ ਸਿਰਫ਼ ਇਕ ਟ੍ਰੇਨ ਹੀ ਦਿੱਲੀ ਨੂੰ ਜਾਂਦੀ ਹੈ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਵਿੱਚੋਂ ਲੰਘਣਾ ਪੈ ਰਿਹਾ ਹੈ। ਮੈਂਬਰ ਹਨੂੰਮਾਨ ਦਾਸ ਗੋਇਲ ਨੇ ਕਿਹਾ ਕਿ ਮੁਸਾਫਰਾਂ ਦੀ ਸਹੂਲਤ ਲਈ ਉਪਰੋਕਤ ਰੇਲਗੱਡੀਆਂ ਚਲਾਉਣਾ ਬਹੁਤ ਜ਼ਰੂਰੀ ਹੈ।

Shyna

This news is Content Editor Shyna