ਮਾਨਸਾ ਦੇ ਲਾਭਪਾਤਰੀਆਂ ਲਈ 46 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਚੇਅਰਮੈਨ ਮਿੱਤਲ ਵਲੋਂ ਪ੍ਰਵਾਨਗੀ

04/25/2020 12:04:07 AM

ਮਾਨਸਾ, (ਮਿੱਤਲ)— ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਪੈਕੇਜ ਤਹਿਤ ਇਸ ਅਧੀਨ ਆਉਂਦੀਆਂ ਸਕੀਮਾਂ ਦੇ ਲਾਭਪਾਤਰੀਆਂ ਨੂੰ ਐਕਸਗ੍ਰੇਸੀਆ ਵਜੋਂ ਪ੍ਰਤੀ ਲਾਭਪਾਤਰੀ 500-500 ਰੁਪਏ ਰਿਲੀਜ਼ ਕਰਵਾਉਣ ਲਈ ਸਾਲ 2020-21 ਵਾਸਤੇ 46 ਲੱਖ 48 ਹਜ਼ਾਰ ਰੁਪਏ ਦੀ ਰਾਸ਼ੀ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਹੈ। ਜ਼ਿਲ੍ਹਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਨੇ ਇਹ ਰਾਸ਼ੀ ਜ਼ਿਲ੍ਹਾ ਮਾਨਸਾ ਵਾਸਤੇ ਜਾਰੀ ਕਰਦਿਆਂ ਕਿਹਾ ਹੈ ਕਿ ਵਿਭਾਗ ਨੂੰ 46 ਲੱਖ 48 ਹਜ਼ਾਰ ਰੁਪਏ ਦੀ ਤਜਵੀਜ ਖਰਚ ਕਰਨ ਵਾਸਤੇ ਭੇਜੀ ਗਈ ਹੈ। ਜਿਸ ਦਾ ਲਾਭ ਪਹਿਲਾਂ ਤੋਂ ਪੈਨਸ਼ਨਾਂ ਲੈ ਰਹੇ ਵੱਡੀ ਉਮਰ ਦੇ ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ 500 ਰੁਪਏ ਦੇ ਹਿਸਾਬ ਨਾਲ ਮਿਲੇਗਾ।
ਪ੍ਰਦਾਨ ਮੰਤਰੀ ਗਰੀਬ ਕਲਿਆਣ ਯੋਜਨਾ ਪੈਕੇਜ ਤਹਿਤ ਐੱਨ. ਐੱਸ. ਏ. ਪੀ ਅਧੀਨ ਆਉਂਦੀਆਂ ਸਕੀਮਾਂ ਦੇ ਲਾਭਪਾਤਰੀਆਂ ਨੂੰ ਉਪ ਸਕੱਤਰ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਮਾਨਸਾ ਜ਼ਿਲ੍ਹੇ ਵਾਸਤੇ 2 ਵੱਖ-ਵੱਖ ਸਕੀਮਾਂ ਲਈ ਇਹ ਬਜਟ ਦਿੱਤਾ ਗਿਆ ਹੈ। ਚੇਅਰਮੈਨ ਪ੍ਰ੍ਰੇਮ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਦਰਾ ਗਾਂਧੀ ਨੈਸ਼ਨਲ ਬੁਢਾਪਾ ਪੈਨਸ਼ਨ ਸਕੀਮ 60 ਤੋਂ 79 ਸਾਲ ਦੀ ਉਮਰ ਦੇ ਜਰਨਲ ਦੇ 1914 ਲਾਭਪਾਤਰੀਆਂ ਲਈ 9 ਲੱਖ 57 ਹਜ਼ਾਰ ਅਤੇ ਐੱਸ. ਸੀ. ਦੇ 1314 ਲਾਭਪਾਤਰੀਆਂ ਵਾਸਤੇ 6 ਲੱਖ 57 ਹਜ਼ਾਰ ਦੀ ਰਾਸ਼ੀ ਦਿੱਤੀ ਗਈ ਹੈ। ਇਸੇ ਤਹਿਤ 80 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਲਈ ਜਰਨਲ ਦੇ 2748 ਵਿਅਕਤੀਆਂ ਵਾਸਤੇ 13 ਲੱਖ 74 ਹਜ਼ਾਰ, ਐੱਸ. ਸੀ. ਦੇ 1832 ਵਾਸਤੇ 9 ਲੱਖ 16 ਹਜ਼ਾਰ, 40 ਤੋਂ 79 ਸਾਲ ਦੇ ਉਮਰ ਵਾਲੇ 660 ਲਾਭਪਾਤਰੀਆਂ ਲਈ 3 ਲੱਖ 30 ਹਜ਼ਾਰ, ਐੱਸ. ਸੀ 420 ਲਾਭਪਾਤਰੀਆਂ ਲਈ 2 ਲੱਖ 10 ਹਜ਼ਾਰ ਅਤੇ 18 ਤੋਂ 79 ਸਾਲ ਦੇ ਜਰਨਲ 244 ਲਾਭਪਾਤਰੀਆਂ ਲਈ 1 ਲੱਖ 22 ਹਜ਼ਾਰ ਅਤੇ ਐੱਸ. ਸੀ. 164 ਲਾਭਪਾਤਰੀਆਂ ਲਈ 82 ਹਜ਼ਾਰ ਰੁਪਏ ਦੀ ਫੰਡ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਜਰਨਲ ਲਾਭਪਾਤਰੀਆਂ ਲਈ 27 ਲੱਖ 83 ਹਜ਼ਾਰ ਅਤੇ ਐੱਸ. ਸੀ. ਲਾਭਪਾਤਰੀਆਂ ਲਈ ਕੁੱਲ 18 ਲੱਖ 65 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੀ ਰਾਸ਼ੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮਾਨਸਾ ਵੱਲੋਂ ਖਜਾਨੇ 'ਚੋਂ ਕਢਾ ਕੇ ਲਾਭਪਾਤਰੀਆਂ ਨੂੰ ਵੰਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸਹਾਇਤਾ ਰਾਸ਼ੀ ਮਿਲਣ ਨਾਲ ਲਾਭਪਾਤਰੀਆਂ ਨੂੰ ਲਾਕਡਾਊਨ ਦੌਰਾਨ ਆਰਥਿਕ ਤੌਰ 'ਤੇ ਕੁਝ ਫਾਇਦਾ ਮਿਲੇਗਾ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਡਿਪਟੀ ਡਾਇਰੈਕਟਰ ਬਹਾਦਰ ਸਿੰਘ, ਸਰਪੰਚ ਸੁਖਵਿੰਦਰ ਕੌਰ ਮੱਤੀ, ਕਾਂਗਰਸੀ ਆਗੂ ਅਸ਼ੋਕ ਕੁਮਾਰ ਗਰਗ, ਪਵਨ ਕੁਮਾਰ ਕੋਟਲੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ


KamalJeet Singh

Content Editor

Related News