ਘਾਤਕ ਸਿੱਟਿਆਂ ਤੋਂ ਜਾਣੂ ਹੋਣ ਕਰਕੇ ਪੰਜਾਬ ਦੇ ਇਸ ਕਿਸਾਨ ਨੇ ਪਰਾਲੀ ਨਾ ਸਾੜਨ ਦਾ ਲਿਆ ਪ੍ਰਣ

10/21/2020 2:30:26 PM

ਖੰਨਾ (ਸੁਖਵਿੰਦਰ ਕੌਰ) - ਪਿੰਡ ਜਟਾਣਾ ਦੇ ਅਗਾਂਹਵਧੂ ਕਿਸਾਨ ਅਮਨਦੀਪ ਸਿੰਘ ਜਿਸਨੇ ਖੁਦ ਹੈਪੀ ਸੀਡਰ ਨੂੰ ਆਪਣਾ ਕੇ ਇਸ ਤਕਨੀਕ ਦਾ ਪਸਾਰ ਕੀਤਾ ਹੈ। ਪੰਜਾਬ ਵਿਚ ਆਪਣੀ ਖੇਤੀ ਨੂੰ ਵਿਗਿਆਨਕ ਲੀਹਾਂ ’ਤੇ ਤੋਰਣ ਵਾਲੇ ਨੌਜਵਾਨ ਕਿਸਾਨ ਅਮਨਦੀਪ ਸਿੰਘ ਦਾ ਮੰਨਣਾ ਹੈ ਕਿ ਖੇਤੀ ਇਕ ਪੇਸ਼ੇਵਰ ਕਿੱਤੇ ਵਜੋਂ ਕੀਤੀ ਜਾਣੀ ਚਾਹੀਦੀ ਹੈ, ਜਿਸ ਦਾ ਸਾਰਾ ਲੇਖਾ-ਜੋਖਾ ਰੱਖਣਾ ਜ਼ਰੂਰੀ ਹੈ। ਜਦੋਂ ਅਸੀਂ ਰਵਾਇਤੀ ਖੇਤੀ ਨੂੰ ਵਿਗਿਆਨਿਕ ਤਰੀਕੇ ਨਾਲ ਤੋਰਾਂਗੇ ਤਾਂ ਸਫ਼ਲਤਾ ਜ਼ਰੂਰ ਮਿਲੇਗੀ।

ਪੜ੍ਹੋ ਇਹ ਵੀ ਖਬਰ - ਨਿਊਜ਼ੀਲੈਂਡ ਵਿੱਚ ਕੀਵੀ ਕਿੰਗ ਬਣੇ ਪੰਜਾਬ ਦੀ ਧਰਤੀ ਤੋਂ ਗਏ ‘ਬੈਂਸ’ ਭਰਾ

ਕਿਸਾਨ ਅਮਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲਗਾਤਾਰ ਨਿਵੇਕਲੇ ਯਤਨਾਂ ਦੇ ਨਾਲ ਖੇਤੀ ਦੀ ਦਸ਼ਾ ਬਦਲੀ ਜਾ ਸਕਦੀ ਹੈ। ਉਸਨੇ ਕਿਹਾ ਕਿ ਪਰਾਲੀ ਦੀ ਸਾਂਭ-ਸੰਭਾਲ ਭੱਖਦਾ ਮੁੱਦਾ ਹੈ, ਜਿੱਥੇ ਝੋਨੇ ਦੀਆਂ ਨਵੀਆਂ ਕਿਸਮਾਂ ਨੇ ਝੋਨੇ ਦਾ ਝਾਡ਼ ਵਧਾਇਆ ਹੈ, ਉਥੇ ਨਾਲ ਹੀ ਪਰਾਲੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਕਿਸਾਨ ਪਰਾਲੀ ਨੂੰ ਖੇਤ ਵਿਚ ਸਾੜਣ ਨੂੰ ਸੁਖਾਲਾ ਸਮਝਦੇ ਹਨ ਪਰ ਅਮਨਦੀਪ ਸਿੰਘ ਨੇ ਉਸਦੇ ਘਾਤਕ ਸਿੱਟਿਆ ਤੋਂ ਜਾਣੂ ਹੋਣ ਕਰਕੇ ਆਪਣੇ ਖੇਤਾਂ ਦੀ ਪਰਾਲੀ ਨੂੰ ਨਾ ਸਾੜਨ ਦਾ ਪ੍ਰਣ ਲਿਆ।

ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ

ਨੌਜਵਾਨ ਕਿਸਾਨ ਵਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੁਝਾਅ ’ਤੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ, ਪਹਿਲੇ ਸਾਲ ਕੁਝ ਔਕੜਾ ਦਾ ਸਾਹਮਣਾ ਕਰਨਾ ਪਿਆ। ਅਮਨਦੀਪ ਨੇ ਦੱਸਿਆ ਕਿ ਪਹਿਲੇ ਇਕ ਮਹੀਨਾ ਤਾਂ ਕਿਸਾਨ ਦੇ ਮਨ ਵਿਚ ਡਰ ਰਹਿੰਦਾ ਹੈ ਕਿ ਕਣਕ ਕਾਮਯਾਬ ਹੋਵੇਗੀ ਜਾਂ ਨਹੀਂ? ਪਰ ਤਜ਼ਰਬੇ ਨਾਲ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਹੈਪੀ ਸੀਡਰ ਨਾਲ ਬੀਜੀ ਕਣਕ ਤੋਂ ਵਧੀਆ ਝਾੜ ਘੱਟ ਖਰਚਾ ਕਰਕੇ ਹਾਸਲ ਕੀਤਾ।

ਪੜ੍ਹੋ ਇਹ ਵੀ ਖਬਰ - Health tips : ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਨ੍ਹਾਂ ਗ਼ਲਤੀਆਂ ਕਾਰਨ ਘੱਟ ਨਹੀਂ ਹੁੰਦਾ ਸਾਡਾ ‘ਭਾਰ’

ਕਿਸਾਨ ਦਾ ਕਹਿਣਾ ਹੈ ਕਿ ਹੈਪੀ ਸੀਡਰ ਦੀ ਕੰਮ ਕਰਨ ਦੀ ਸਮਰੱਥਾ 4 ਤੋਂ 9 ਏਕੜ ਪ੍ਰਤੀ ਦਿਨ ਅਤੇ ਡੀਜ਼ਲ ਖਪਤ 6 ਤੋਂ 9 ਲੀਟਰ ਪ੍ਰਤੀ ਏਕੜ ਰਹਿੰਦੀ ਹੈ। ਕਿਸਾਨ ਨੇ ਅੱਗੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਨਦੀਨਾਂ ਦੀ ਸਮੱਸਿਆ ਵੀ ਹੈਪੀ ਸੀਡਰ ਵਾਲੇ ਖੇਤਾਂ ਵਿਚ ਘਟਦੀ ਹੈ, ਜਿਸ ਨਾਲ ਨਦੀਨ ਨਾਸ਼ਕ ਦਾ ਖਰਚਾ ਵੀ ਘੱਟਦਾ ਹੈ।

ਪੜ੍ਹੋ ਇਹ ਵੀ ਖਬਰ - Beauty Tips : ਇਸ ਤਰੀਕੇ ਨਾਲ ਹਮੇਸ਼ਾ ਬੁੱਲ੍ਹਾਂ ’ਤੇ ਲਗਾਓ ‘ਲਿਪਸਟਿਕ’, ਕਦੇ ਨਹੀਂ ਹੋਵੇਗੀ ਫਿੱਕੀ


rajwinder kaur

Content Editor

Related News