ਸਰਹਿੰਦ ਫੀਡਰ ''ਚ ਡਿੱਗੀ ਆਲਟੋ ਕਾਰ, 4 ਲਾਪਤਾ

01/22/2020 9:32:20 PM

ਤਲਵੰਡੀ ਭਾਈ,(ਗੁਲਾਟੀ)- ਅੱਜ ਦੁਪਹਿਰ ਸਰਹਿੰਦ ਫੀਡਰ 'ਚ ਕੈਲਾਸ਼ ਨੇੜੇ ਇਕ ਆਲਟੋ ਕਾਰ ਡਿੱਗਣ ਦਾ ਸਮਾਚਾਰ ਮਿਲਿਆ ਹੈ, ਜਿਸ ਵਿਚ ਪਤੀ-ਪਤਨੀ ਅਤੇ 2 ਬੱਚੇ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਲੱਭਣ ਦੀਆਂ ਪ੍ਰਸ਼ਾਸਨ ਵੱਲੋਂ ਸਿਰਤੋੜ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ 'ਚ ਘਟਨਾ ਸਥਾਨ 'ਤੇ ਮੌਜੂਦ ਡੀ. ਐੱਸ. ਪੀ. ਫਿਰੋਜ਼ਪੁਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮਿਲੀ ਸੂਚਨਾ ਮੁਤਾਬਕ ਮੰਗਲ ਸਿੰਘ ਵਾਸੀ ਮੋਰਾਵਾਲੀ ਜੋ ਆਪਣੇ ਸਹੁਰੇ ਪਿੰਡ ਕੈਲਾਸ਼ ਵਿਖੇ ਵਿਆਹ ਵਿਚ ਸ਼ਾਮਲ ਹੋਣ ਲਈ ਆਇਆ ਹੋਇਆ ਸੀ, ਅੱਜ ਦੁਪਹਿਰ ਭਾਂਗਰ ਵਾਲੀ ਸਾਈਡ ਤੋਂ ਆਲਟੋ ਕੇ-10 'ਚ ਸਵਾਰ ਹੋ ਕੇ ਜਾ ਰਿਹਾ ਸੀ ਕਿ ਇਨ੍ਹਾਂ ਦੀ ਕਾਰ ਸਰਹਿੰਦ ਫੀਡਰ 'ਚ ਲੋਕਾਂ ਵੱਲੋਂ ਦੇਖੀ ਗਈ। ਦੱਸਿਆ ਜਾ ਰਿਹਾ ਹੈ ਕਿ ਮੰਗਲ ਸਿੰਘ ਕਾਰ ਦੇ ਸ਼ੀਸੇ ਤੋੜ ਕੇ ਬਾਹਰ ਵੀ ਆ ਗਿਆ ਸੀ ਪਰ ਪਾਣੀ ਦਾ ਤੇਜ਼ ਵਹਾਅ ਉਸ ਨੂੰ ਆਪਣੇ ਨਾਲ ਲੈ ਗਿਆ। ਗੋਤਾਖੋਰਾਂ ਵੱਲੋਂ ਉਕਤ ਕਾਰ ਅਤੇ ਪਰਿਵਾਰ ਦੀ ਭਾਲ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa