ਭੋਜਨ ਦੇ ਨਾਲ-ਨਾਲ ਹਰ ਇਕ ਮਰੀਜ਼ ਨੂੰ ਦਿੱਤੀ ਜਾ ਰਹੀ ਹੈ ਖਾਣ-ਪੀਣ ਵਾਲੀ ''ਲਗਜ਼ਰੀ'' ਕਿੱਟ : ਡੀ. ਸੀ.

05/16/2020 11:48:45 PM

ਸੰਗਰੂਰ, (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ, ਸਿੰਗਲਾ)- ਜ਼ਿਲਾ ਪ੍ਰਸ਼ਾਸਨ ਵੱਲੋਂ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਨੂੰ ਜਿਥੇ ਚੰਗੀ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਉਥੇ ਹੀ ਉਨ੍ਹਾਂ ਦੇ ਖਾਣ-ਪੀਣ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਹੈ। ਪਾਜ਼ੇਟਿਵ ਮਰੀਜ਼ਾਂ ਨੂੰ ਸੰਤੁਲਿਤ ਖ਼ੁਰਾਕ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹੁਣ ਪ੍ਰਸ਼ਾਸਨ ਵੱਲੋਂ ਖਾਣ-ਪੀਣ ਦੀਆਂ ਹੋਰ ਵਾਧੂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਆਮ ਥੋਰੀ ਨੇ ਕਿਹਾ ਕਿ ਕੋਵਿਡ 19 ਪਾਜ਼ੇਟਿਵ ਮਰੀਜ਼ਾਂ ਦੀਆਂ ਸਹੂਲਤਾਂ 'ਚ ਦਿਨੋਂ-ਦਿਨ ਵਾਧਾ ਕਰਨ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਪਾਜ਼ੇਟਿਵ ਮਰੀਜ਼ਾਂ ਨੂੰ ਇਕ ਵੱਖਰੀ ਤਰ੍ਹਾਂ ਦੀ ਕਿੱਟ ਦੇਣੀ ਸ਼ੁਰੂ ਕੀਤੀ ਹੈ ਜਿਸ 'ਚ ਚਾਰ ਬੋਤਲਾਂ ਜੂਸ, ਚਾਰ ਪੈਕਟ ਚਿਪਸ, ਇਕ ਪੈਕਟ ਭੁੰਨੇ ਹੋਏ ਛੋਲੇ, ਇਕ ਪੈਕਟ ਇਕਲੇਅਰਜ਼ ਕੈਂਡੀ, ਤਿੰਨ ਪੈਕਟ ਮਾਰੀ ਗੋਲਡ ਬਿਸਕੁਟ, ਦੋ ਪੈਕਟ ਡਾਈਜੈਸਟਿਵ ਬਿਸਕੁਟ, ਦੋ ਪੈਕਟ ਕੋਕੋਨੱਟ ਬਿਸਕੂਟ, ਚਾਰ ਪੈਕਟ ਵੈਫਰਜ਼ ਅਤੇ ਇਕ ਪੈਕਟ ਰਸ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਹਸਪਤਾਲ ਇੰਚਾਰਜ ਇਹ ਸਲਾਹ ਦੇਵੇਗਾ ਕਿ ਜੇਕਰ ਕੋਈ ਸ਼ੂਗਰ ਆਦਿ ਦਾ ਮਰੀਜ਼ ਹੈ ਤਾਂ ਉਹ ਕਿਸੇ ਵਿਸ਼ੇਸ਼ ਚੀਜ਼ ਤੋਂ ਪ੍ਰਹੇਜ਼ ਕਰੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਦਾ ਉਨ੍ਹਾਂ ਦੀ ਸਾਫ਼-ਸਫ਼ਾਈ, ਖਾਣ-ਪੀਣ, ਕਸਰਤ ਆਦਿ ਹਰ ਤਰ੍ਹਾਂ ਦੀ ਜ਼ਰੂਰਤ ਦਾ ਖਿਆਲ ਰੱਖ ਰਿਹਾ ਹੈ। ਥੋਰੀ ਨੇ ਕਿਹਾ ਕਿ ਉਹ ਸਾਰੇ ਪਾਜ਼ੇਟਿਵ ਮਰੀਜ਼ਾਂ ਦੇ ਜਲਦ ਤੰਦਰੁਸਤ ਹੋ ਕੇ ਘਰ ਜਾਣ ਦੀ ਕਾਮਨਾ ਕਰਦੇ ਹਨ।


Bharat Thapa

Content Editor

Related News