ਮੰਦਬੁੱਧੀ ਔਰਤ ਮਾਮਲੇ ''ਚ ਆਇਆ ਨਵਾਂ ਮੋੜ, ਦੂਜੀ ਧਿਰ ਨੇ ਵੀ ਲਾਏ ਗੰਭੀਰ ਦੋਸ਼

10/16/2020 6:17:33 PM

ਲੁਧਿਆਣਾ (ਮੋਹਿਨੀ) : ਬੀਤੇ ਦਿਨ ਥਾਣਾ ਸ਼ਿਮਲਾਪੁਰੀ ਦੀ ਬਸੰਤ ਪਾਰਕ ਚੌਕੀ ਦੇ ਅਧੀਨ ਪੈਂਦੇ ਸੂਰਜ ਨਗਰ 'ਚ ਮੰਦਬੁੱਧੀ ਔਰਤ ਦੇ ਕੇਸ 'ਚ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਦੂਜੀ ਧਿਰ ਨੇ ਵੀ ਵਿਰੋਧੀ ਧਿਰ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਉਨ੍ਹਾਂ ਦੇ ਘਰ 'ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ। ਜ਼ਖ਼ਮੀ ਹੋਏ ਬਜ਼ੁਰਗ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਬਜ਼ੁਰਗ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਾਮਲਾ ਐਤਵਾਰ ਨੂੰ ਗਲੀ 'ਚ ਖੜ੍ਹੀ ਗੱਡੀ ਦੀ ਭੰਨ੍ਹ-ਤੋੜ ਕਰਕੇ ਵਧਿਆ, ਜਿਸ 'ਤੇ ਵਿਰੋਧ ਕਰਨ 'ਤੇ ਗੁਆਂਢ 'ਚ ਰਹਿਣ ਵਾਲੇ ਨੌਜਵਾਨਾਂ ਨੇ ਗਾਲੀ-ਗਲੋਚ ਕਰਦੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ, ਜਦਕਿ ਘਰ 'ਚ ਇਕੱਲਾ ਬਜ਼ੁਰਗ ਮੋਹਨ ਲਾਲ ਜੋ ਫੈਕਟਰੀ ਵਿਚ ਲੇਬਰ ਜਾਬ ਦਾ ਕੰਮ ਕਰਦਾ ਹੈ ਅਤੇ ਕੁਝ ਦੇਰ ਬਾਅਦ ਘਰ ਪੁੱਜਿਆ, ਉਸ ਦੇ ਬੇਟੇ ਅਮਿਤ ਕੁਮਾਰ ਅਤੇ ਮੋਹਿਤ 'ਤੇ ਵੀ ਹਮਲਾ ਕਰ ਦਿੱਤਾ, ਜਿਸ ਵਿਚ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਅਤੇ ਘਟਨਾ ਦੀ ਜਾਣਕਾਰੀ ਸਥਾਨਕ ਪੁਲਸ ਚੌਕੀ ਬਸੰਤ ਪਾਰਕ ਨੂੰ ਦਿੱਤੀ ਗਈ। ਜ਼ਖਮੀ ਮੋਹਨ ਲਾਲ ਅਤੇ ਅਮਿਤ ਕੁਮਾਰ ਨੇ ਦੱਸਿਆ ਕਿ ਐਤਵਾਰ ਦੇ ਦਿਨ ਹਮਲਾ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਮੰਗਲਵਾਰ ਦੇ ਦਿਨ ਵੀ ਉਨ੍ਹਾਂ ਨਾਲ ਝਗੜਾ ਕੀਤਾ ਅਤੇ ਧਮਕਾਉਂਦੇ ਹੋਏ ਫਰਾਰ ਹੋ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਪ੍ਰਾਈਵੇਟ ਥਰਮਲ ਪਲਾਂਟ ਦੀ ਮੁਹਿੰਮ ਨੂੰ ਝਟਕਾ, ਗੋਇੰਦਵਾਲ ਸਾਹਿਬ ਪਲਾਂਟ ਵੀ ਵਿਕਣ ਲੱਗਾ

ਅਮਿਤ ਨੇ ਦੱਸਿਆ ਕਿ ਇਸ ਹਮਲੇ ਵਿਚ ਮੇਰੇ ਭਰਾ ਨਾਲ ਹੱਥੋਪਾਈ ਕਰਦੇ ਸਮੇਂ ਉਸ ਦੇ ਦੰਦ ਤੋੜ ਦਿੱਤੇ ਅਤੇ ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਆਪਣੀ ਜਾਨ ਮਾਲ ਦੀ ਰਾਖੀ ਦੀ ਗੁਹਾਰ ਲਗਾਈ। ਉਨ੍ਹਾਂ ਕਿਹਾ ਕਿ ਮੰਦਬੁੱਧੀ ਔਰਤ ਦੀ ਆੜ ਨੂੰ ਲੈ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਨ। ਉਧਰ, ਕੇਸ ਪੁਲਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਆਉਣ ਤੋਂ ਬਾਅਦ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਕਾਰਵਾਈ ਵਿਚ ਤੇਜ਼ੀ ਫੜੀ ਹੈ। ਇਸ ਸਬੰਧੀ ਜਾਂਚ ਅਧਿਕਾਰੀ ਅਤੇ ਪੁਲਸ ਚੌਕੀ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਗਲੀ ਵਿਚ ਖੜ੍ਹੀ ਗੱਡੀ ਦਾ ਬੰਪਰ ਤੋੜਨ ਅਤੇ ਖਰੋਚ ਪਾਉਣ ਕਰਕੇ ਦੋਵਾਂ ਧਿਰਾਂ ਵਿਚ ਲੜਾਈ ਹੋ ਗਈ ਸੀ ਅਤੇ ਮੁਲਜ਼ਮ ਧਿਰ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਘਰ ਵਿਚ ਦਾਖਲ ਹੋ ਕੇ ਪਰਿਵਾਰ 'ਤੇ ਹਮਲੇ ਦੌਰਾਨ ਬਜ਼ੁਰਗ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਜਾਂਚ ਅਧਿਕਾਰੀ ਜਗਤਾਰ ਸਿੰਘ ਨੇ ਦੱਸਿਆ ਕਿ ਜ਼ਖਮੀ ਮੋਹਨ ਲਾਲ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਜੋਤੀ ਸਿੰਘ, ਅਮਰਜੀਤ ਸਿੰਘ ਅਤੇ 2 ਅਣਪਛਾਤੇ ਹਮਲਾਵਰਾਂ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ, ਜਿਸ 'ਚ ਮੁਲਜ਼ਮ ਜੋਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਹਿਰਾਸਤ 'ਚ ਲੈ ਲਿਆ ਜਾਵੇਗਾ।

ਇਹ ਵੀ ਪੜ੍ਹੋ : ਇਕ ਬਲਬ, ਇਕ ਪੱਖਾ ਤੇ ਬਿੱਲ 1 ਲੱਖ ਰੁਪਏ  


Anuradha

Content Editor

Related News