ਸ਼ਰਾਬ ਦੀ ਭੱਠੀ ਤੇ ਲਾਹਣ ਫੜ੍ਹੀ, ਸਮੱਗਲਰ ਫ਼ਰਾਰ

11/20/2020 2:22:22 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਥਾਣਾ ਸਿਟੀ ਪੁਲਸ ਨੇ ਇਕ ਸੂਚਨਾ ਦੇ ਆਧਾਰ 'ਤੇ ਰੇਡ ਕਰਦਿਆਂ ਇਕ ਘਰੋਂ 60 ਲਿਟਰ ਲਾਹਣ ਸਮੇਤ ਭੱਠੀ ਦਾ ਸਾਮਾਨ ਫੜ੍ਹਿਆ ਹੈ, ਜਦੋਂਕਿ ਸਮੱਗਲਰ ਪੁਲਸ ਦੇ ਹੱਥ ਨਹੀਂ ਲੱਗ ਸਕਿਆ ਹੈ। ਜਾਣਕਾਰੀ ਦਿੰਦਿਆਂ ਥਾਣੇ ਦੇ ਏ.ਐਸ.ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੱਚਾ ਮੌੜ ਰੋਡ ਦਾ ਰਹਿਣ ਵਾਲਾ ਗੁਰਨੈਬ ਸਿੰਘ ਪੁੱਤਰ ਲਛਮਣ ਸਿੰਘ ਆਪਣੇ ਘਰ ਅੰਦਰ ਭੱਠੀ ਲਗਾ ਕੇ ਸ਼ਰਾਬ ਬਣਾ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਉਸਦੇ ਘਰ ਰੇਡ ਕੀਤੀ, ਜਿੱਥੇ 60 ਲੀਟਰ ਲਾਹਣ ਤੇ ਭੱਠੀ ਦਾ ਸਾਮਾਨ ਬਰਾਮਦ ਹੋਇਆ, ਜਦੋਂਕਿ ਗੁਰਨੈਬ ਸਿੰਘ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਘਰੋਂ ਫ਼ਰਾਰ ਹੋ ਗਿਆ। ਪੁਲਸ ਨੇ ਸਾਮਾਨ ਆਪਣੇ ਕਬਜ਼ੇ 'ਚ ਲੈ ਕੇ ਕਥਿਤ ਦੋਸ਼ੀ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News