ਘਰ ’ਚ ਤਿਆਰ ਨਾਜਾਇਜ਼ ਸ਼ਰਾਬ ਦੀਆਂ 100 ਬੋਤਲਾਂ ਸਣੇ ਮਕਾਨ ਮਾਲਕ ਕਾਬੂ

01/12/2019 6:39:54 AM

ਸਮਾਣਾ, (ਦਰਦ)- ਐੈੱਸ. ਐੈੱਸ. ਪੀ. ਪਟਿਆਲਾ ਦੇ ਹੁਕਮਾਂ ’ਤੇ ਸਮਾਣਾ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲਿਆਂ ਖਿਲਾਫ ਐਤਵਾਰ ਤਡ਼ਕੇ ਸਵੇਰੇ ਸਾਂਝੀ ਮੁਹਿੰਮ ਚਲਾਈ ਗਈ। ਇਸ ਦੌਰਾਨ 5 ਹਜ਼ਾਰ ਲਿਟਰ ਲਾਹਣ, 50 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕਰਨ ਤੋਂ ਬਾਅਦ 18 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਦੇ ਬਾਵਜੂਦ ਪੁਲਸ ਹੁਣ ਤੱਕ ਕਿਸੇ ਵੀ ਦੋਸ਼ੀ ਨੂੰ ਕਾਬੂ ਨਹੀਂ ਕਰ ਸਕੀ। ਪਿੰਡ ਮਰੋਡ਼ੀ ਵਿਚ ਨਾਜਾਇਜ਼ ਸ਼ਰਾਬ ਦਾ ਧੰਦਾ ਅਜੇ ਵੀ ਚੱਲ ਰਿਹਾ ਹੈ। ਸੀ. ਆਈ. ਏ. ਸਟਾਫ ਦੀ  ਛਾਪੇਮਾਰੀ ਦੌਰਾਨ ਵੀਰਵਾਰ ਨੂੰ ਪਿੰਡ ਮਰੋਡ਼ੀ ਵਿਚ 100 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਇਕ ਵਿਅਕਤੀ ਨੂੰ ਕਾਬੂ ਕਰਨ ਦੇ ਨਾਲ ਹੀ ਇਸ ਦੀ ਪੁਸ਼ਟੀ  ਹੋ ਗਈ ਹੈ।   ਇਸ ਸਬੰਧੀ ਸੀ. ਆਈ. ਸਟਾਫ ਸਮਾਣਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਏ. ਐੈੱਸ. ਆਈ. ਕੁਲਦੀਪ ਸਿੰਘ ਧਨੋਆ ਪੁਲਸ ਪਾਰਟੀ  ਸਣੇ ਪਿੰਡ ਧਨੇਠਾ ਵਿਖੇ ਗਸ਼ਤ ਕਰ ਰਹੇ ਸਨ। ਮਿਲੀ ਸੂਚਨਾ ਅਨੁਸਾਰ ਪਿੰਡ ਮਰੋਡ਼ੀ ਦੇ ਇਕ ਘਰ ਵਿਚ ਛਾਪਾਮਾਰੀ ਕੀਤੀ। ਉਸ ਘਰ ਵਿਚ ਹੀ ਤਿਆਰ ਕੀਤੀ ਨਾਜਾਇਜ਼ ਸ਼ਰਾਬ ਦੀਆਂ 100 ਬੋਤਲਾਂ ਬਰਾਮਦ ਕੀਤੀਆਂ। ਸਦਰ ਥਾਣਾ ਸਮਾਣਾ ਵਿਖੇ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀ ਮਕਾਨ ਮਾਲਕ ਪੱਪੂ ਸਿੰਘ ਪੁੱਤਰ ਹਰਦਿੱਤ ਸਿੰਘ ਪਿੰਡ ਮਰੋਡ਼ੀ ਨੂੰ ਹਿਰਾਸਤ ਵਿਚ ਲੈ ਲਿਆ ਹੈ।  ਵਰਣਨਯੋਗ ਹੈ ਕਿ 100 ਬੋਤਲਾਂ ਸ਼ਰਾਬ ਬਰਾਮਦ ਕਰ ਕੇ ਕਾਬੂ ਕੀਤਾ ਦੋਸ਼ੀ ਪੱਪੂ ਸਿੰਘ ਸਦਰ ਪੁਲਸ ਸਮਾਣਾ ਵੱਲੋਂ ਐਤਵਾਰ ਨੂੰ ਨਾਜਾਇਜ਼ ਸ਼ਰਾਬ ਅਤੇ ਲਾਹਣ ਦੇ  18  ਦੋਸ਼ੀਆਂ ’ਚ ਪੁਲਸ ਉਸ ਦੀ ਵੀ ਭਾਲ ਕਰ ਰਹੀ ਸੀ। ਸਦਰ ਪੁਲਸ ਦੇ ਕਾਰਜਕਾਰੀ ਇੰਚਾਰਜ ਸੁਖਚੈਨ ਸਿੰਘ ਅਨੁਸਾਰ ਐਤਵਾਰ ਨੂੰ ਲਾਹਣ ਅਤੇ ਸ਼ਰਾਬ ਮਾਮਲੇ ਵਿਚ ਸਾਰੇ ਦੋਸ਼ੀ ਹੁਣ ਤੱਕ ਫਰਾਰ ਹਨ। ਕਿਸੇ ਵੀ ਦੋਸ਼ੀ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ।

KamalJeet Singh

This news is Content Editor KamalJeet Singh