ਬਰਗਾੜੀ ਮੋਰਚੇ ਤੋਂ ਬਾਅਦ ਹੁਣ ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ‘ਚ ਅਕਾਲੀ ਦਲ: ਢੀਂਡਸਾ

10/02/2020 1:08:14 AM

ਬੁਢਲਾਡਾ, (ਬਾਂਸਲ): ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ)  ਦੀ ਸਥਾਪਨਾ ਦਾ ਮਕਸਦ ਸੱਤਾ ‘ਤੇ ਕਾਬਜ਼ ਹੋਣਾ ਨਹੀਂ, ਸਗੋਂ ਸ਼੍ਰੋਮਣੀ ਅਕਾਲੀ ਦੀ ਸੋਚ ਤੇ ਅਸੂਲਾਂ ਦੀ ਰਾਖੀ ਕਰਨਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪਣੀ ਸੋਚ ਤੋਂ  ਪੂਰੀ ਤਰ੍ਹਾਂ ਥਿੜਕ ਚੁੱਕਾ ਹੈ ਤੇ ਅਕਾਲੀ ਦਲ ਦੀਆਂ ਨੀਤੀਆਂ ਵਿਚ ਵੱਡੇ  ਨਿਘਾਰ ਲਈ ਇਸਦੀ  ਮੌਜੂਦਾ ਲੀਡਰਸ਼ੀਪ ਜ਼ਿੰਮੇਵਾਰ ਹੈ।  ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ  ਬੁਢਲਾਡਾ, ਬੋਹਾ, ਬੀਰੋਕੇ ਕਲਾ ਦੇ ਵਿਧਾਨ ਸਭਾ ਹਲਕਾ ਬੁਢਲਾਡਾ ਦੀ ਪਹਿਲੀ ਸਿਆਸੀ ਰੈਲੀ ਸਮੇ ਸੈਕੜੇ ਪਰਿਵਾਰਾਂ ਨੂੰ ਅਕਾਲੀ ਦਲ ਡੈਮੋਕਰੇਟਿਵ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਸਿਰੋਪੇ ਭੇਂਟ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਲੋਕ ਉਹ ਲੋਕ ਹਨ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਤਾਂ ‘ਤੇ ਅੱਜ ਵੀ ਪਹਿਰਾ ਦੇ ਰਹੇ ਹਨ ਕਿਉਂਕਿ ਬਾਦਲਾਂ ਨੇ ਸਿਧਾਤਾਂ ਨੂੰ ਪਿੱਛੇ ਛੱਡ ਦਿੱਤਾ ਅਤੇ ਪਾਰਟੀ ਨੂੰ ਨਿੱਜੀ ਕੰਪਨੀ ਬਣਾ ਦਿੱਤਾ ਜਿਸ ਕਾਰਨ ਵਰਕਰ ਘਰਾਂ ਵਿੱਚ ਬੈਠ ਗਏ ਸਨ। ਉਨ੍ਹਾਂ  ਕਿਹਾ ਕਿ ਅਕਾਲੀ ਦਲ (ਬਾਦਲ) ਨੇ ਪਹਿਲਾ ਵੱਖਰੀ ਕਾਨਫਰੰਸਾਂ  ਰੱਖ ਕੇ ਬਰਗਾੜੀ  ਦੇ ਧਾਰਮਿਕ ਮੋਰਚੇ ਨੂੰ ਢਾਹ ਲਾਈ ਸੀ ਤੇ ਹੋਣ ਇਹ ਪਾਰਟੀ  ਇਹੀ ਕੰਮ ਕਿਸਾਨ ਦੇ ਸੰਘਰਸ਼ ਨੂੰ ਢਾਹ ਲਾਉਣ ਲਈ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪਹਿਲਾ ਭਾਜਪਾ ਨਾਲ ਮਿਲੀ ਭੁਗਤ ਕਰਕੇ ਕਿਸਾਨ ਆਰਡੀਨੈਂਸ ਪਾਸ ਕਰਵਾਏ ਤੇ ਹੁਣ ਬੀਬਾ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦਾ ਡਰਾਮਾ ਕਰਕੇ  ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਉਨ੍ਹਾਂ ਕਾਂਗਰਸ਼ ਪਾਰਟੀ  ਤੇ ਹਮਲਾ ਕਰਦਿਆਂ  ਕਿਹਾ ਕਿ ਕਿਸਾਨਾਂ ਦੇ ਮੋਰਚੇ ਦੀਆਂ ਸੁਰਖੀਆਂ ਨੂੰ ਮੱਧਮ ਕਰਨ ਲਈ ਹੀ ਪੰਜਾਬ ਵਿਚ  ਰਾਹੁਲ ਗਾਂਧੀ ਦਾ ਦੌਰਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਲੋਕ ਸਭਾ ਵਿਚ ਕਿਸਾਨ ਆਰਡੀਨੈਂਸਾਂ ਦੇ ਖਿਲਾਫ ਇਕ ਸ਼ਬਦ ਵੀ ਨਹੀਂ ਬੋਲੇ ਤੇ ਲੋਕ ਸਭਾ ਵਿਚ ਗੈਰ ਹਾਜਰ ਰਹਿ ਕੇ ਕਿਸਾਨ ਵਿਰੋਧੀ ਬਿਲ ਪਾਸ ਕਰਨ  ਵਿੱਚ ਭਾਜਪਾ ਦੀ  ਲੁੱਕਵੀ ਮਦਦ ਕੀਤੀ ਹੈ।


Bharat Thapa

Content Editor

Related News