ਅਕਾਲੀ ਦਲ ਵੱਲੋਂ ਡਾ. ਨਿਸ਼ਾਨ ਸਿੰਘ ਦੀ ਅਗਵਾਈ ''ਚ ਲਗਾਇਆ ਗਿਆ ਧਰਨਾ

09/25/2020 4:48:14 PM

ਬੁਢਲਾਡਾ(ਮਨਜੀਤ)- ਕੇਂਦਰ ਸਰਕਾਰ ਵਲੋਂ ਇਸ ਦੇਸ਼ ਦੀ ਪਾਰਲੀਮੈਂਟ 'ਚ ਕਿਸਾਨ ਨਾਲ ਸੰਬੰਧਤ ਤਿੰਨ ਬਿੱਲ ਪਾਸ ਹੋਣ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਚੋਂਕ ਵਿਖੇ ਧਰਨਾ ਲਗਾਇਆ ਗਿਆ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਰ ਨੇ ਹਮੇਸ਼ਾ ਹੀ ਕਿਸਾਨਾਂ ਦੇ ਹਿੱਤਾਂ ਲਈ ਸੰਘਰਸ਼ ਕੀਤਾ ਹੈ ਅਤੇ ਅੱਜ ਵੀ ਕਿਸਾਨ, ਮਜ਼ਦੂਰ, ਆੜ੍ਹਤੀਆਂ ਅਤੇ ਟਰਾਂਸਪੋਰਟਰਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ। ਜਿਸ ਦੀ ਮਿਸਾਲ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਗਏ ਅਸਤੀਫੇ ਤੋਂ ਮਿਲ ਸਕਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੁਰਸੀਆਂ ਦੇ ਮੁਕਾਬਲੇ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਪਿਆਰਾ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸ਼ਾਮ ਲਾਲ ਧਲੇਵਾਂ, ਜ਼ਿਲਾ ਯੂਥ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, ਸ਼ਹਿਰੀ ਪ੍ਰਧਾਨ ਰਘੂਵੀਰ ਸਿੰਘ ਚਹਿਲ, ਯੂਥ ਆਗੂ ਤਨਜੋਤ ਸਾਹਨੀ, ਪੀ.ਏ.ਹਰਬੰਸ ਸਿੰਘ, ਸੁਭਾਸ਼ ਵਰਮਾ, ਹਾਕਮ ਜੱਸਲ, ਭੁਪਿੰਦਰ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਪਟਵਾਰੀ, ਸੁਰਜੀਤ ਸਿੰਘ ਟੀਟਾ, ਜਥੇਦਾਰ ਮਹਿੰਦਰ ਸਿੰਘ ਸੈਦੇਵਾਲ, ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਜਥੇਦਾਰ ਦਰਸ਼ਨ ਸਿੰਘ ਗੰਢੂ ਕਲਾਂ, ਜਥੇਦਾਰ ਬੱਲਮ ਸਿੰਘ ਕਲੀਪੁਰ, ਜਥੇਦਾਰ ਮਹਿੰਦਰ ਸਿੰਘ ਮੜ੍ਹੀਆ, ਕਾਲਾ ਕੁਲਰੀਆਂ, ਪ੍ਰਧਾਨ ਕਾਕਾ ਕੋਚ, ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ, ਜਥੇਦਾਰ ਤਾਰਾ ਸਿੰਘ ਵਿਰਦੀ। ਬੀਬੀ ਬਲਵੀਰ ਕੌਰ, ਜੋਗਾ ਸਿੰਘ ਬੋਹਾ, ਭੋਲਾ ਸਿੰਘ ਬਰ੍ਹੇ, ਅਜੈਬ ਸਿੰਘ ਖੂਡਾਲ, ਦਿਲਰਾਜ ਸਿੰਘ ਰਾਜੂ, ਨਛੱਤਰ ਸਿੰਘ ਸੰਧੂ ਬੱਛੌਆਣਾ, ਬਿੱਕਰ ਸਿੰਘ ਬੋੜਾਵਾਲ, ਕਰਮਜੀਤ ਸਿੰਘ ਉੱਡਤ ਸੈਦੇਵਾਲਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Aarti dhillon

Content Editor

Related News