ਅਕਾਲੀ ਦਲ ਬਾਦਲ ਨੇ ਬਠਿੰਡਾ-ਬਰਨਾਲਾ ਹਾਈਵੇ ''ਤੇ ਆਵਾਜਾਈ ਠੱਪ ਕਰਦੇ ਦਿੱਤਾ ਧਰਨਾ

09/25/2020 4:18:35 PM

ਤਪਾ ਮੰਡੀ (ਸ਼ਾਮ, ਗਰਗ) - ਕੇਦਰ ਸਰਕਾਰ ਵੱਲੋਂ ਦਿਨ ਪਹਿਲਾਂ ਕਿਸਾਨ ਵਿਰੋਧੀ ਖੇਤੀ ਆਰਡੀਨੈੱਸ ਬਿੱਲ ਪਾਸ ਕੀਤਾ ਗਿਆ ਹੈ। ਬਿੱਲ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੋੜ ਦੇ ਇੰਚਾਰਜ ਸਰਦਾਰ ਸਤਨਾਮ ਸਿੰਘ ਰਾਹੀ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮਿਥੇ ਪ੍ਰੋਗਰਾਮ ਤਹਿਤ ਬਰਨਾਲਾ ਬਠਿੰਡਾ ਮੇਨ ਸੜਕ ਉਤੇ ਖੁਡੀ ਖੁਰਦ ਵਿਖੇ ਧਰਨਾ ਦਿੱਤਾ ਗਿਆ। ਇਸ ਧਰਨੇ ’ਚ ਵਰਕਰਾਂ, ਕਿਸਾਨਾਂ ਤੇ ਵਪਾਰੀ ਵਰਗ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। 

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਮੌਕੇ ਬੋਲਦੇ ਹੋਏ ਰਾਹੀ ਸਾਹਿਬ ਨੇ ਕਿਹਾ ਕਿ ਇਹ ਬਿਲ ਕਿਸਾਨਾਂ, ਵਪਾਰੀ ਤੇ ਮਜ਼ਦੂਰ ਵਿਰੋਧੀ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦੋਂ ਤੱਕ ਇਸ ਨੂੰ ਵਾਪਸ ਨਹੀਂ ਕਰਵਾਇਆ ਜਾਵੇਗਾ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸ਼ਹਿਰੀ ਪ੍ਰਧਾਨ ਉਗਰ ਸੈਨ ਮੋੜ, ਤਰਲੋਚਨ ਬਾਂਸਲ ਸਾਬਕਾ ਪ੍ਰਧਾਨ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਰਾਕਸ਼ ਟੋਨਾ, ਵਿਕਾਸ ਗਰਗ (ਵਿੱਕੀ) , ਵਪਾਰ ਮੰਡਲ ਦੇ ਚੇਅਰਮੈਨ ਸੰਦੀਪ ਵਿੱਕੀ, ਲਾਲੀ ਧੂਰਕੋਟੀਆਂ, ਪਰਮਜੀਤ ਸਿੰਘ ਪੰਮਾ, ਸ਼ਮਸ਼ੇਰ ਸਿੰਘ ਸ਼ੇਰੀ ਮਹਿਤਾ ਆਦਿ ਪਾਰਟੀ ਵਰਕਰ ਅਤੇ ਵਪਾਰੀ ਹਾਜ਼ਰ ਸਨ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ 

PunjabKesari
ਬਿੱਲਾਂ ਦੇ ਵਿਰੋਧ 'ਚ ਸਫਾਈ ਸੇਵਕ ਯੂਨੀਅਨ ਦੇ ਦਿੱਤਾ ਧਰਨਾ
ਤਪਾ ਮੰਡੀ (ਸ਼ਾਮ, ਗਰਗ) - ਨਗਰ ਕੌਂਸਲ ਤਪਾ ਦੇ ਸਫਾਈ ਕਰਮਚਾਰੀਆਂ ਵੱਲੋਂ ਖੇਤੀ ਬਿੱਲ 2020 ਦੇ ਵਿਰੋਧ 'ਚ ਕਿਸਾਨਾਂ 'ਦੇ ਹੱਕ ਵਿੱਚ ਇੱਕ ਰੋਜਾ ਹੜਤਾਲ ਕੀਤੀ ਗਈ ਅਤੇ ਨਗਰ ਕੌਂਸਲ ਤਪਾ ਦੇ ਦਫਤਰ 'ਚ ਧਰਨਾ ਦਿੱਤਾ ਗਿਆ। ਇਸ ਮੌਕੇ ਭੋਲੂ ਰਾਮ ਪ੍ਰਧਾਨ, ਅਤਾਨਚੀ ਰਾਜ ਕੁਮਾਰ, ਸਕੱਤਰ ਰਾਜ ਕੁਮਾਰ, ਅਜੇ ਕੁਮਾਰ, ਰਵੀ ਕੁਮਾਰ, ਬਿਮਲਾ ਦੇਵੀ, ਕਿਸ਼ੋਰ ਕੁਮਾਰ, ਆਇਆ ਦੇਵੀ, ਸਕੁੰਤਲਾ ਦੇਵੀ, ਹਰਦਿਆਲ ਰਾਮ, ਸਿਕੰਦਰ ਰਾਮ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ
 


rajwinder kaur

Content Editor

Related News