ਅਕਾਲੀ ਦਲ ਨੇ ਬੀਜ ਘੋਟਾਲੇ ''ਚ ਕਿਸਾਨਾਂ ਦੇ 4000 ਕਰੋੜ ਦੇ ਨੁਕਸਾਨ ਦਾ ਮੁਆਵਜਾ ਮੰਗਿਆ

06/01/2020 10:05:41 PM

ਚੰਡੀਗੜ੍ਹ, (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਹੈ ਕਿ ਅੰਤਰਰਾਸ਼ਟਰੀ ਬੀਜ ਘੋਟਾਲੇ 'ਚ ਪੰਜਾਬ ਦੇ ਕਿਸਾਨਾਂ ਨੂੰ ਹੋਏ 4000 ਕਰੋੜ ਰੁਪਏ ਦੇ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ। ਪਾਰਟੀ ਨੇ ਇਹ ਵੀ ਸਾਬਿਤ ਕੀਤਾ ਕਿ ਕਰਨਾਲ ਐਗਰੀ ਸੀਡਜ਼ ਕੰਪਨੀ, ਜੋ ਕਿ ਬੀਜ ਘੋਟਾਲੇ 'ਚ ਮੁੱਖ ਦੋਸ਼ੀ ਹੈ, ਦੀਹਰਿਆਣਾ 'ਚ ਜਾਅਲੀ ਪਤੇ 'ਤੇ ਰਜਿਸਟਰੇਸ਼ਲ ਕਰਵਾਈ ਗਈ ਹੈ। ਇਥੇ ਪਾਰਟੀ ਦਫਤਰ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੇ ਕਿਹਾ ਕਿ ਜੇਕਰ ਪੀ. ਆਰ. 128 ਝੋਨੇ ਦੀਆਂ ਕਿਸਮਾਂ ਦੇ ਨਕਲੀ ਬੀਜ ਪੰਜਾਬ ਦੇ ਸਿਰਫ 15 ਫੀਸਦੀ ਕਿਸਾਨਾਂ ਨੂੰ ਵੇਚੇ ਗਏ ਤਾਂ ਵੀ ਇਸ ਘੋਟਾਲੇ ਤੋਂ 4000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਗਿਣਤੀ ਕੇਂਦਰ ਸਰਕਾਰ ਵਲੋਂ ਪੰਜਾਬ 'ਚ 60 ਲੱਖ ਏਕੜ ਤੋਂ ਚੁੱਕੇ ਗਏ ਝੋਨੇ ਦੀ ਖਰੀਦ ਦੇ ਲਈ ਦਿੱਤੀ ਗਈ 3000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਮਜੀਠਿਆ ਨੇ ਦੱਸਿਆ ਕਿ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਧਿਕਾਰੀ ਮੁਤਾਬਕ ਇਕੱਲੇ ਬਰਾੜ ਸੀਡਜ਼ ਸਟੋਰ ਤੋਂ 850 ਕੁਇੰਟਲ ਨਕਲੀ ਬੀਜ ਬਰਾਮਦ ਹੋਏ ਹਨ ਅਤੇ ਕਿਸਾਨਾਂ ਨੂੰ 105 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਇਸ ਬੀਜ ਤੋਂ 21000 ਏਕੜ 'ਤੇ ਝੋਨੇ ਲਗਾਇਆ ਜਾਣਾ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ 1200 ਵੱਡੇ ਸੀਡ ਸਟੋਰ ਹਨ ਅਤੇ ਇਨ੍ਹਾਂ 'ਚ ਬਹੁਤ ਤੋਂ ਡੇਰਾ ਬਾਬਾ ਨਾਨਕ 'ਚ ਹੈਡਕੁਆਰਟ ਬਣਾ ਕੇ ਬੈਠੇ ਅੰਤਰਰਾਸ਼ਟਰੀ ਗੈਂਗ ਨੇ ਨਕਲੀ ਬੀਜ ਸਪਲਾਈ ਕੀਤੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਕੀਤੇ ਗਏ ਇਸ ਵੱਡੇ ਘੋਟਾਲੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਇਹ ਕੇਸ ਸੀ. ਬੀ. ਆਈ. ਦੇ ਹਵਾਲੇ ਕਰਨਾ ਚਾਹੀਦਾ ਜਾਂ ਫਿਰ ਇਸ ਦੀ  ਜਾਂਚ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣੀ ਚਾਹੀਦੀ ਹੈ।

ਹਰਿਆਣਾ ਅਤੇ ਰਾਜਸਥਾਨ ਸਰਕਾਰ ਨੂੰ ਅੰਤਰਰਾਸ਼ਟਰੀ ਬੀਜ ਘੋਟਾਲੇ ਦੀ ਜਾਂਚ ਦੀ ਅਪੀਲ
ਉਨ੍ਹਾਂ ਨੇ ਹਰਿਆਣਾ ਅਤੇ ਰਾਜਸਥਾਨ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਘੋਟਾਲੇ ਦੀ ਜਾਂਚ ਕਰਵਾਈ ਜਾਵੇ। ਮਜੀਠਿਆ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਅਪੀਲ ਕੀਤੀ ਹੈ ਕਿ ਕਰਨਾਲ ਐਗਰੀ ਸੀਡਜ਼ ਦਾ ਬ੍ਰਾਂਚ ਆਫਿਸ ਕਰਨਾਲ ਦੇ ਜਾਅਲੀ ਪਤੇ 'ਤੇ ਹੋਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਬੀਜ ਘੋਟਾਲੇ ਦੀ ਮੌਜੂਦਾ ਜਾਂਚ ਅਸਲ 'ਚ ਇਸ ਘੋਟਾਲੇ 'ਤੇ ਪਰਦਾ ਪਾਉਣ ਲਈ ਕੀਤੀ ਜਾ ਰਹੀ ਕਾਰਵਾਈ ਹੈ। ਬਰਾੜ ਸੀਡਜ਼ ਦੇ ਮਾਲਕ ਨੂੰ 20 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਜਾਣਬੁੱਝ ਕੇ ਉਸ ਖਿਲਾਫ ਮਾਮੂਲੀ ਜ਼ਮਾਨਤਯੋਗ ਧਾਰਾਵਾਂ ਲਗਾਈਆਂ ਗਈਆਂ ਹਨ।

ਮੰਤਰੀ ਸੁਖਜਿੰਦਰ ਰੰਧਾਵਾ ਨੇ ਮੁੱਖ ਦੋਸ਼ੀ ਲੱਕੀ ਢਿੱਲੋ ਦੀ ਕੀਤੀ ਮਦਦ
ਕਰਨਾਲ ਸੀਡਜ਼ ਦੇ ਰੋਲ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਘੋਟਾਲੇ 'ਚ ਲੱਕੀ ਢਿੱਲੋ ਮੁੱਖ ਦੋਸ਼ੀ ਹੈ। ਇਸ ਦੇ ਬਾਵਜੂਦ ਉਸ ਨੂੰ ਪ੍ਰੈਸ ਕਾਨਫਰੰਸ 'ਤੇ ਮੀਡੀਆ ਦੇ ਅੱਗੇ ਜਾਅਲੀ ਬਿੱਲ ਬੁਕਸ ਪੇਸ਼ ਕਰਨ ਦੀ ਰਾਹਤ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਥੇ ਬਿੱਲ ਬੁੱਕ ਚੰਡੀਗੜ੍ਹ 'ਚ ਮੀਡੀਆ ਦੇ ਅੱਗੇ ਪੇਸ਼ ਕਰਕੇ ਲੱਕੀ ਢਿੱਲੋ ਦੀ ਮਦਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁੱਝ ਅਤੇ ਸਾਹਮਣੇ ਆਈ ਤਸਵੀਰਾਂ ਨੇ ਸਾਬਿਤ ਕੀਤਾ ਹੈ ਕਿ ਰੰਧਾਵਾ ਦੀ ਫਰਮ 'ਚ ਦਿਲਚਸਪੀ ਹੈ ਅਤੇ ਉਹ ਕਰਨਾਲ ਐਗਰੀ ਸੀਡਜ਼ 'ਚ ਬੇਨਾਮੀ ਪਾਰਟਨਰ ਹੈ। ਇਸ ਮੌਕੇ 'ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਪਾਰਟੀ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਮੌਜੂਦ ਸਨ।
 


Deepak Kumar

Content Editor

Related News