ਅਕਾਲੀ ਦਲ ਦੇ ਵਿਰੋਧ ''ਚ ਅਵਤਾਰ ਸਿੰਘ ਜ਼ੀਰਾ ਵਿੱਢੀ ਚੋਣ ਮੁਹਿੰਮ

05/10/2021 4:58:14 PM

ਜ਼ੀਰਾ (ਅਕਾਲੀਆਂਵਾਲਾ) - ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਵ. ਜਥੇ. ਹਰੀ ਸਿੰਘ ਜ਼ੀਰਾ ਦੇ ਸਪੁੱਤਰ ਅਵਤਾਰ ਸਿੰਘ ਜ਼ੀਰਾ ਨੂੰ ਟਿਕਟ ਦੇਣ ਦੀ ਥਾਂ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਜ਼ੀਰਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਸੀ। ਉਸ ਦਿਨ ਤੋਂ ਪੈਦਾ ਹੋਏ ਵਿਵਾਦ ਨੂੰ ਲੈ ਕੇ ਉਨ੍ਹਾਂ ਨੇ ਅਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਸੀ। ਅੱਜ ਉਨ੍ਹਾਂ ਨੇ ਗੁਰਦੁਆਰਾ ਬਾਬਾ ਸ਼ਾਮ ਸਿੰਘ ਅਟਾਰੀ ਫਤਿਹਗੜ ਸਭਰਾ ਤੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਅਤੇ ਮਹਾਂਪੁਰਸ਼ ਬਾਬਾ ਸ਼ਿੰਦਰ ਸਿੰਘ ਤੋਂ ਅਸ਼ੀਰਵਾਦ ਲਿਆ। ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ

ਉਨ੍ਹਾਂ ਨੇ ਕਿਹਾ ਕੇ ਉਹ ਹਲਕੇ ਦੇ ਵਰਕਰਾਂ ਦਾ ਉਤਸ਼ਾਹ ਕਦੇ ਟੁੱਟਣ ਨਹੀਂ ਦੇਣਗੇ, ਕਿਉਂਕਿ ਅਕਾਲੀ ਦਲ ਨੇ ਹਲਕਾ ਜ਼ੀਰਾ ਦੀ ਸਮੁੱਚੀ ਟੀਮ ਨਾਲ ਵੱਡਾ ਧ੍ਰੋਹ ਕਮਾਇਆ ਹੈ। ਉਨ੍ਹਾਂ ਆਖਿਆ ਕਿ ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜ਼ੀਰਾ ਦੀ ਮੌਤ ਤੋਂ ਬਾਅਦ ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਨਾਲ ਹਮਦਰਦੀ ਕਰਦਾ ਪਰ ਇਸਦੀ ਥਾਂ ਉਨ੍ਹਾਂ ਨੇ ਜ਼ਨਮੇਜ਼ਾ ਸਿੰਘ ਸੇਖੋਂ ਨੂੰ ਉਮੀਦਵਾਰ ਐਲਾਨ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ’
 
ਇਸ ਮੌਕੇ ਕੈਪਟਨ ਸਵਰਨ ਸਿੰਘ ਸ਼ਾਹਵਾਲਾ ਜ਼ਿਲ੍ਹਾ ਪ੍ਰਧਾਨ ਕਾਰਜ ਸਿੰਘ ਆਹਲਾ, ਲਖਵਿੰਦਰ ਸਿੰਘ ਸੁੱਖੇਵਾਲਾ, ਬਲਰਾਜ ਸਿੰਘ ਬੋਤੀਆਂ ਵਾਲਾ, ਬਲਦੇਵ ਸਿੰਘ ਸਰਹਾਲੀ,ਕਰਮਜੀਤ ਸਿੰਘ ਸਰਹਾਲੀ, ਜਸਵੰਤ ਸਿੰਘ ਪ੍ਰਧਾਨ ਸਰਹਾਲੀ, ਬੇਅੰਤ ਸਿੰਘ ਨੰਬਰਦਾਰ, ਕਸ਼ਮੀਰ ਸਿੰਘ ਫੌਜੀ, ਗੁਰਮੁਖ ਸਿੰਘ ਸਰਹਾਲੀ, ਲਖਵੀਰ ਸਿੰਘ ਸ਼ਾਹਵਾਲਾ ਨੇ ਕਿਹਾ ਕਿ ਜਥੇ. ਹਰੀ ਸਿੰਘ ਜ਼ੀਰਾ ਨਾਲ ਕੰਮ ਕਰਨ ਵਾਲੇ ਜਿਹਡ਼ੇ ਵੀ ਆਗੂ ਵਕਤ ਦੇ ਮੁਤਾਬਕ ਧੋਖਾ ਦੇ ਕੇ ਗਏ ਹਨ, ਉਨ੍ਹਾਂ ਨੂੰ ਸਮਾਂ ਮੁਆਫ਼ ਨਹੀਂ ਕਰੇਗਾ।  

ਪੜ੍ਹੋ ਇਹ ਵੀ ਖ਼ਬਰ - ਭਵਾਨੀਗੜ੍ਹ ’ਚ ਕੋਰੋਨਾ ਪੀੜਤ ਗਰਭਪਤੀ ਜਨਾਨੀ ਨੇ ਦਿੱਤਾ ਜੌੜਾ ਬੱਚਿਆਂ ਨੂੰ ਜਨਮ, ਤਿੰਨਾਂ ਦੀ ਹੋਈ ਮੌਤ 

ਉਨ੍ਹਾਂ ਕਿਹਾ ਕਿ ਜਿਹੜੇ ਆਗੂ ਸਹੁੰਆਂ ਖਾ ਕੇ ਭੱਜੇ ਹਨ, ਉਨ੍ਹਾਂ ਵੱਲੋਂ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਭੁਲੇਖੇ ਦੂਰ ਕਰਨ ਲਈ ਅੱਜ ਚੋਣ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਜਥੇ. ਹਰੀ ਸਿੰਘ ਜ਼ੀਰਾ ਪ੍ਰਵਾਰ ’ਤੇ ਜੋ ਭਰੋਸਾ ਹੈ, ਉਸ ਨੂੰ ਕਦੇ ਵੀ ਟੁੱਟਣ ਨਹੀਂ ਦਿੱਤਾ ਜਾਵੇਗਾ। ਇਸ ਕਰਕੇ ਉਨ੍ਹਾਂ ਨੇ ਅਜ਼ਾਦ ਤੌਰ 'ਤੇ ਚੋਣ ਲੜਨ ਦਾ ਫ਼ੈਸਲਾ ਲਿਆ ਹੈ। ਉਹ ਜਥੇ ਜ਼ੀਰਾ ਦੇ ਅਧੂਰੇ ਸੁਫ਼ਨਿਆਂ ਨੂੰ ਸਾਕਾਰ ਕਰਨਗੇ। ਇਸ ਮੌਕੇ ਸਰਬਜੀਤ ਸਿੰਘ, ਜਸਵੰਤ ਸਿੰਘ ਔਲਖ ਸਾਬਕਾ ਸਰਪੰਚ, ਗੁਰਨਾਮ ਸਿੰਘ ਵੱਟੂ ਭੱਟੀ, ਸਤਨਾਮ ਸਿੰਘ ਸਾਬਕਾ ਸਰਪੰਚ, ਗੁਰਬਚਨ ਸਿੰਘ ਵੱਟੂ ਭੱਟੀ, ਮਿਲਖਾ ਸਿੰਘ ਸਾਬਕਾ ਸਰਪੰਚ, ਪ੍ਰੇਮ ਸਿੰਘ, ਅਤਰ ਸਿੰਘ, ਹਰਨੇਕ ਸਿੰਘ ਗੱਟਾ ਬਾਦਸ਼ਾਹ, ਡਾ. ਜੋਗਾ ਸਿੰਘ ਸਭਰਾ, ਬਲਵੀਰ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ, ਜਿਨ੍ਹਾਂ ਨੇ ਅਵਤਾਰ ਸਿੰਘ ਜ਼ੀਰਾ ਦੀ ਹਰ ਪੱਖੋਂ ਮਦਦ ਕਰਨ ਦਾ ਵਿਸ਼ਵਾਸ ਦਵਾਇਆ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਸਤਲੁਜ ’ਚ ਡੁੱਬਣ ਕਾਰਨ ਹੋਈ ‘ਮੌਤ’, ਘਰ ’ਚ ਪਿਆ ਚੀਕ ਚਿਹਾੜਾ


rajwinder kaur

Content Editor

Related News