ਅਕਾਲੀਆਂ ਦੇ ਪੋਸਟਰਾਂ ''ਤੇ ਚਿਪਕਾਏ ਗਲਤ ਸ਼ਬਦਾਵਲੀ ਵਾਲੇ ਕਾਗਜ਼

09/18/2018 9:20:28 PM

ਖੰਨਾ,(ਬਿਪਨ)— ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਹਿਬਲ ਗੋਲੀ ਕਾਂਡ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਨਾਮ ਆਉਣ ਕਾਰਨ ਲੋਕਾਂ 'ਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਦੀ ਤਾਜ਼ਾ ਉਦਾਰਹਣ ਸ਼ਹਿਰ ਦੇ ਇਕ ਪਿੰਡ 'ਚ ਦੇਖਣ ਨੂੰ ਮਿਲੀ, ਜਿਥੇ ਕਿ 19 ਸਤੰਬਰ ਨੂੰ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਣ ਵਾਲੀਆਂ ਚੋਣਾਂ ਦੇ ਪੋਸਟਰ ਲੱਗੇ ਹੋਏ ਸਨ । ਵੋਟਾਂ ਤੋਂ ਇਕ ਦਿਨ ਪਹਿਲਾ ਸਥਾਨਕ ਪਿੰਡ 'ਚ ਸ਼੍ਰੋਮਣੀ ਅਕਾਲੀ ਦਲ ਦੇ ਲਗੇ ਪੋਸਟਰਾਂ 'ਤੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਅਕਾਲੀਆਂ ਖਿਲਾਫ ਗਲਤ ਸ਼ਬਦਾਵਲੀ ਲਿਖ ਕੇ ਕਾਗਜ਼ ਚਿਪਕਾਏ ਗਏ ।  ਜਾਣਕਾਰੀ ਮੁਤਾਬਕ ਜਦ ਸਵੇਰੇ ਇਲਾਕੇ 'ਚ ਆਉਣ-ਜਾਣ ਵਾਲੇ ਲੋਕਾਂ ਨੇ ਦੇਖਿਆ ਕਿ ਜਿਥੇ ਕਾਂਗਰਸ ਪਾਰਟੀ ਦੇ ਚੋਣਾਂ ਵਾਲੇ ਪੋਸਟਰ ਲੱਗੇ ਹੋਏ ਸਨ । ਉੱਥੇ ਹੀ ਪਿੰਡ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੀ ਪੋਸਟਰ ਲੱਗੇ ਹੋਏ ਸਨ ਪਰ ਕਿਸੇ ਅਣਪਛਾਤੇ ਵਿਅਕਤੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੋਸਟਰਾਂ 'ਤੇ ਗਲਤ ਸ਼ਬਦਾਵਲੀ ਵਾਲੇ ਕਾਗਜ਼ ਚਿਪਕਾ ਦਿੱਤੇ ਹਨ, ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।