ਖੇਤੀ ਆਰਡੀਨੈਸ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆ ਦਾ ਗੁਲਾਮ ਬਣਾਉਣ ਦੀ ਨੀਤੀ: ਹਰਦੇਵ ਅਰਸ਼ੀ

09/20/2020 8:23:20 PM

ਬੁਢਲਾਡਾ,(ਬਾਂਸਲ)- ਮੋਦੀ ਸਰਕਾਰ ਦੇ ਕਿਸਾਨੀ ਕਿੱਤੇ ਨੂੰ ਤਬਾਅ ਕਰਨ ਅਤੇ ਮੰਡੀਕਰਨ ਵਾਲੇ ਖੇਤੀ ਸੁਧਾਰ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਮਿਊਨਿਸਟ ਪਾਰਟੀ ਦੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਦੀ ਅਗਵਾਈ ਹੇਠ ਕਿਸਾਨ ਸਭਾ ਵੱਲੋਂ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਆਰਡੀਨੈਂਸ ਜਾਰੀ ਕੀਤਾ ਗਿਆ ਹੈ ਉਸ ਕਿਸਾਨਾਂ, ਮਜਦੂਰਾ ਅਤੇ ਆੜਤੀਆਂ ਸਮੇਤ ਛੋਟੇ ਦੁਕਾਨਦਾਰਾਂ ਆਦਿ ਦਾ ਅਰਥਚਾਰਾ ਤਾਂ ਤਬਾਹ ਹੋਵੇਗਾ ਹੀ ਬਲਕਿ ਇਸ ਦੇ ਨਾਲ ਬਾਕੀ ਸਾਰੇ ਛੋਟੇ ਕਾਰੋਬਾਰੀ ਵੀ ਬੁਰੀ ਤਰ੍ਹਾ ਪ੍ਰਭਾਵਿਤ ਹੋਣਗੇ। ਜਿਸ ਦੇ ਵਿਰੋਧ ਵਜੋਂ ਅੱਜ ਲਗਭਗ ਸਾਰੇ ਪਿੰਡਾਂ ਅੰਦਰ ਕਿਸਾਨ ਸਮੇਤ ਵੱਖ ਵੱਖ ਜੱਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕੀਆ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਇਹ ਆਰਡੀਨੈਸ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆ ਦਾ ਗੁਲਾਮ ਬਣਾਉਣ ਦੀ ਨੀਤੀ ਹੈ। ਇਸ ਲਈ ਹੁਣ ਸਮੇਂ ਦੀ ਮੰਗ ਹੈ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇੱਕਠੇ ਹੋ ਕੇ ਸੰਘਰਸ਼ ਕਰਨਾ ਪਵੇਗਾ। ਇਸ ਮੌਕੇ ਕਿਸਾਨ ਸਭਾ ਦੇ ਆਗੂ ਕਾਮਰੇਡ ਸੀਤਾ ਰਾਮ, ਆੜਤੀਆਂ ਐਸ਼ੋਸ਼ੀਏਸ਼ਨ ਦੇ ਜਤਿੰਦਰ ਮੋਹਨ ਤੋਂ ਇਲਾਵਾ ਕਰਨੈਲ ਸਿੰਘ ਦਾਤੇਵਾਸ ਸਮੇਤ ਨੇਤਾਵਾਂ ਨੇ ਕਿਸਾਨ ਵਿਰੋਧੀ ਆਰਡੀਨੈਸ ਦੇ ਖਿਲਾਫ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਗਈ ਅਤੇ ਇਸ ਆਰਡੀਨੈਸ ਨੂੰ ਵਾਪਿਸ ਕਰਵਾਉਣ ਤੱਕ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ। ਇਸ ਤਰ੍ਹਾਂ ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਵੀ ਆਰਡੀਨੈਸ ਖਿਲਾਫ ਪਿੰਡ ਚੱਕ ਭਾਈਕੇ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। 


Bharat Thapa

Content Editor

Related News