ਖੇਤੀ ਵਿਰੋਧੀ ਕਾਨੂੰਨਾਂ ਕਾਰਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦਾ ਪਿੰਡ ਵਾਸੀ ਕਰਨ ਲੱਗੇ ਬਾਇਕਾਟ

01/18/2021 3:55:33 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨ ਦਾ ਵਿਰੋਧ ਹੁਣ ਪਿੰਡ-ਪਿੰਡ ਵਿੱਚ ਹੋਣ ਲੱਗਾ ਹੈ। ਲੋਕ ਇਨ੍ਹੇ ਗੁੱਸੇ ਵਿੱਚ ਆ ਗਏ ਹਨ ਕਿ ਉਨ੍ਹਾਂ ਵਲੋਂ ਪਿੰਡਾਂ ਵਿੱਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਖ਼ਿਲਾਫ਼ ਬੋਰਡ ਲਗਾਏ ਜਾ ਰਹੇ ਹਨ ਕਿ ਕਿਸੇ ਵੀ ਸਿਆਸੀ ਪਾਰਟੀ ਦਾ ਨੁਮਾਇੰਦਾ ਸਾਡੇ ਪਿੰਡ ਵਿੱਚ ਨਾ ਵੜੇ।

ਪੜ੍ਹੋ ਇਹ ਵੀ ਖ਼ਬਰ - Health Tips: ਜ਼ਿਆਦਾ ਗੁੱਸਾ ਆਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਅਪਣਾਓ ਇਹ ਨੁਸਖ਼ੇ

ਅਜਿਹੀ ਹੀ ਇੱਕ ਮਿਸਾਲ ਇਥੋਂ ਨਾਲ ਲੱਗਦੇ ਪਿੰਡ ਰਹੂੜਿਆਂ ਵਾਲੀ ਤੋਂ ਮਿਲੀ ਹੈ, ਜਿਥੇ ਪਿੰਡ ਦੀ ਪੰਚਾਇਤ, ਨੌਜਵਾਨ ਸਭਾ, ਮਜ਼ਦੂਰ ਯੂਨੀਅਨ ਤੇ ਕਿਸਾਨ ਯੂਨੀਅਨ ਨੇ ਪਿੰਡ ਦੀਆਂ ਪ੍ਰਮੱਖ ਥਾਵਾਂ ’ਤੇ ਤਿੰਨ-ਚਾਰ ਥਾਵਾਂ ’ਤੇ ਬੈਨਰ ਲਗਾ ਦਿੱਤੇ ਹਨ। ਲੋਕਾਂ ਦਾ ਦੋਸ਼ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਕਿਸਾਨਾਂ ਦੇ ਵਿਰੋਧੀ ਹਨ। ਇਹ ਸਾਰੇ ਆਪਸ ’ਚ ਰਲੇ ਮਿਲੇ ਹੋਏ ਹਨ, ਜਿਸ ਕਰਕੇ ਉਹ ਕਿਸੇ ਨੂੰ ਵੀ ਆਪਣੇ ਪਿੰਡ ਵਿੱਚ ਨਹੀਂ ਵੜਣ ਦੇਣਗੇ।

ਪੜ੍ਹੋ ਇਹ ਵੀ ਖ਼ਬਰ - ਸੋਮਵਾਰ ਨੂੰ ਇੰਝ ਕਰੋ ਸ਼ਿਵ ਜੀ ਦੀ ਪੂਜਾ, ਘਰ ਆਵੇਗਾ ਧੰਨ ਤੇ ਪੂਰੀ ਹੋਵੇਗੀ ਹਰੇਕ ਮਨੋਕਾਮਨਾ

ਇਸ ਮੌਕੇ ਸਰਪੰਚ ਮਨਮੋਹਨ ਸਿੰਘ, ਜਲਦੀਪ ਸਿੰਘ, ਹਰਮੀਤ ਸਿੰਘ, ਸੁਖਰਾਜ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੇ ਬੱਸ ਅੱਡੇ ਅਤੇ ਹੋਰ ਵੱਖ-ਵੱਖ ਥਾਵਾਂ ’ਤੇ ਅਜਿਹੇ ਬੈਨਰ ਲਗਾਏ ਗਏ ਹਨ। ਉਹ ਖੇਤੀ ਵਿਰੋਧੀ ਕਾਨੂੰਨ ਦਾ ਵਿਰੋਧ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਇਹ ਬਿੱਲ ਰੱਦ ਕੀਤੇ ਜਾਣ ।

ਪੜ੍ਹੋ ਇਹ ਵੀ ਖ਼ਬਰ - ਅੱਜ ਹੀ ਛੱਡ ਦਿਓ ਇਹ ਕੰਮ ਨਹੀਂ ਤਾਂ ਕਰਜ਼ੇ ’ਚ ਡੁੱਬ ਸਕਦੀ ਹੈ ਤੁਹਾਡੀ ਸਾਰੀ ਜ਼ਿੰਦਗੀ


rajwinder kaur

Content Editor

Related News