ਲਾਲ ਬੱਤੀ ਕਲਚਰ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਨੇ ਅਪਣਾਈ ''ਆਪ'' ਦੀ ਨੀਤੀ : ਕੰਗ

03/22/2017 5:27:23 AM

ਜ਼ੀਰਾ/ਫਿਰੋਜ਼ਪੁਰ (ਅਕਾਲੀਆਂ ਵਾਲਾ)— ਆਮ ਆਦਮੀ ਪਾਰਟੀ ਜਿਹੜੀਆਂ ਨੀਤੀਆਂ ਨੂੰ ਲੈ ਕੇ ਸਰਗਰਮ ਸੀ ਅਤੇ ਬੇਸ਼ੱਕ ''ਆਪ'' ਸੱਤਾਂ ''ਚ ਨਹੀਂ ਆਈ ਪਰ ਉਸ ਦੀਆਂ ਨੀਤੀਆਂ ਨੂੰ ਕਾਂਗਰਸ ਤੇ ਭਾਜਪਾ ਜਨਤਾ ਅੱਗੇ ਥੋਪ ਰਹੀਆਂ ਹਨ। ਜਦੋਂਕਿ ਪਿਛਲੇ ਸਮਿਆਂ ਦੌਰਾਨ ਇਸ ਪਾਰਟੀ ਦੀਆਂ ਸਰਕਾਰਾਂ ਸੱਤਾ ''ਤੇ ਕਾਬਜ਼ ਹੋਈਆਂ ਸਨ ਤਾਂ ਉਸ ਸਮੇਂ ਇਹ ਫੈਸਲੇ ਕਿਉਂ ਨਹੀਂ ਲਏ ਗਏ ਸਨ। ਜਿਹੜੇ ਕਿ ਪੰਜਾਬ ਅਤੇ ਯੂ. ਪੀ. ''ਚ ਲਏ ਜਾ ਰਹੇ ਹਨ, ਇਹ ਵਿਚਾਰ ''ਆਪ'' ਦੇ ਸਟੇਟ ਸਯੁੰਕਤ ਸਕੱਤਰ ਅਵਤਾਰ ਸਿੰਘ ਕੰਗ ਨੇ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਬਹੁਤ ਥੋੜ੍ਹੇ ਸਮੇਂ ਦੌਰਾਨ ਲੋਕਾਂ ਦਾ ਬਹੁਤ ਵੱਡਾ ਵਿਸ਼ਵਾਸ ਹਾਸਲ ਕੀਤਾ ਹੈ, ਜਿਸ ਕਾਰਨ ਪੰਜਾਬ ''ਚ ਵਿਰੋਧੀ ਧਿਰ ''ਚ ਬੈਠਣ ਦਾ ਮੌਕਾ ਮਿਲਿਆ ਹੈ।  ਕੰਗ ਨੇ ਆਖਿਆ ਕਿ ''ਆਪ'' ਵਲੋਂ ਸੁਖਪਾਲ ਸਿੰਘ ਖਹਿਰਾ ਅਤੇ ਐੱਚ. ਐੱਸ. ਫੂਲਕਾ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਕੇ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਦਾ ਅਸੀਂ ਜ਼ੀਰਾ ਹਲਕੇ ਵਲੋਂ ਧੰਨਵਾਦ ਕਰਦੇ ਹਾਂ। ਕੰਗ ਨੇ ਆਖਿਆ ਕਿ ਕਾਂਗਰਸ ਸਰਕਾਰ ਵਲੋਂ ਜੋ ਪੰਜਾਬ ਦੇ ਭਲੇ ਲਈ ਫੈਸਲੇ ਲਏ ਜਾ ਰਹੇ ਹਨ ਉਸਦਾ ਆਮ ਆਦਮੀ ਪਾਰਟੀ ਸਵਾਗਤ ਕਰਦੀ ਹੈ ਪਰ ਇਨ੍ਹਾਂ ਫੈਸਲਿਆਂ ਨੂੰ ਅਮਲੀ ਰੂਪ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਵਲੋਂ ਕਿਸਾਨਾਂ ਦੇ ਕਰਜ਼ੇ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਅਤੇ ਨਸ਼ਾ ਖਤਮ ਕਰਨ ਦੇ ਐਲਾਨ ਕੀਤੇ ਗਏ ਸਨ, ਉਨ੍ਹਾਂ ਨੂੰ ਜਲਦੀ ਪੂਰਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਰਾਜ ਦੇ ਕਿਸਾਨ ਕਰਜ਼ਾ ਮੁਆਫੀਂ ਨੂੰ ਲੈ ਕੇ ਇੰਤਜ਼ਾਰ ''ਚ ਹਨ, ਜਿਸ ਦੇ ਲਈ ਉਨ੍ਹਾਂ ਦੀ ਉਮੀਦ ਪੂਰੀ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਯੂ. ਪੀ ''ਚ ਵੀ ਭਾਜਪਾ ਦੀ ਸਰਕਾਰ ਹੈ ਤੇ ਉਸ ਨੇ ਵੀ ਲਾਲ ਬੱਤੀ ਵਾਲਾ ਕਲਚਰ ਖਤਮ ਕਰਨ ਦੀ ਘੋਸ਼ਣਾ ਕੀਤੀ ਹੈ। ਉਸ ਤੋਂ ਇਹੀ ਸਾਬਤ ਹੁੰਦਾ ਹੈ ਕਿ ਭਾਜਪਾ ਤੇ ਕਾਂਗਰਸ ਵਾਲੇ ''ਆਪ'' ਦੇ ਸਿਆਸੀ ਕਲਚਰ ਨੂੰ ਅਪਣਾ ਰਹੇ ਹਨ। ਕਿਉਂਕਿ ''ਆਪ'' ਦੀਆਂ ਨੀਤੀਆਂ ਪੰਜਾਬ ਦੇ ਭਵਿੱਖ ਲਈ ਹਨ। ਇਸ ਮੌਕੇ ਜਗਤਾਰ ਸਿੰਘ ਸੰਧੂ ਸ਼ਾਹ ਵਾਲਾ, ਸਤਨਾਮ ਸਿੰਘ ਖੰਨਾ, ਗੁਰਪ੍ਰੀਤ ਸਿੰਘ ਮੱਖੂ, ਪਿੱਪਲ ਸਿੰਘ ਮੱਖੂ, ਛਮਿੰਦਰ ਸਿੰਘ ਬਬਲੂ ਆਦਿ ਹਾਜ਼ਰ ਸਨ।