ਐਕਟਿਵਾ ਸਵਾਰ ਦੋਸਤਾਂ ਨੂੰ ਬਲੈਰੋ ਨੇ ਮਾਰੀ ਟੱਕਰ, ਇਕ ਦੀ ਮੌਤ

11/12/2020 10:27:40 PM

ਲੁਧਿਆਣਾ,(ਰਾਜ)- ਸ਼ਹਿਰ ਦੇ ਜੈਨਪੁਰ ਪਿੰਡ 'ਚ ਐਕਟਿਵਾ ਸਵਾਰ ਦੋਸਤਾਂ ਨੂੰ ਬਲੈਰੋ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਇਕ ਦੋਸਤ ਦੀ ਮੌਤ ਹੋ ਗਈ, ਜਦਕਿ ਦੂਜਾ ਦੋਸਤ ਬਾਲ-ਬਾਲ ਬਚ ਗਿਆ। ਮ੍ਰਿਤਕ ਲਵਪ੍ਰੀਤ ਸਿੰਘ ਉਰਫ ਲਵੀ (21) ਹੈ, ਜੋ ਕਿ ਪਿੰਡ ਜੈਨਪੁਰ ਦਾ ਰਹਿਣ ਵਾਲਾ ਹੈ। ਮੁਲਜ਼ਮ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਪੀ.ਏ.ਯੂ. ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ ਹੈ ਅਤੇ ਗੱਡੀ ਕਬਜ਼ੇ ਵਿਚ ਲੈ ਕੇ ਮੁਲਜ਼ਮ ਲਖਵੀਰ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਜਗਰਾਜ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਅਤੇ ਉਸ ਦਾ ਦੋਸਤ ਬੁੱਧਵਾਰ ਦੀ ਰਾਤ ਐਕਟਿਵਾ 'ਤੇ ਬਰਗਰ ਖਾਣ ਗਏ ਸਨ। ਬਰਗਰ ਖਾਣ ਤੋਂ ਬਾਅਦ ਜਦੋਂ ਉਹ ਵਾਪਸ ਘਰ ਜਾਣ ਲੱਗੇ ਤਾਂ ਪਿੱਛੋਂ ਆਈ ਤੇਜ਼ ਰਫਤਾਰ ਬਲੈਰੋ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ ਲਵਪ੍ਰੀਤ ਸੜਕ ਵੱਲ ਡਿੱਗ ਗਿਆ ਅਤੇ ਉਸ ਦਾ ਦੋਸਤ ਦੂਜੇ ਪਾਸੇ ਡਿੱਗ ਗਿਆ ਸੀ। ਲਵਪ੍ਰੀਤ ਦੇ ਸਿਰ ਵਿਚ ਡੂੰਘੀ ਸੱਟ ਲੱਗੀ, ਜਦਕਿ ਹਾਦਸੇ ਵਿਚ ਉਸ ਦੇ ਦੋਸਤ ਨੂੰ ਕੋਈ ਸੱਟ ਨਹੀਂ ਲੱਗੀ। ਹਾਦਸੇ ਤੋਂ ਬਾਅਦ ਲੋਕ ਇਕੱਠੇ ਹੋ ਗਏ। ਇਸ 'ਤੇ ਚਾਲਕ ਗੱਡੀ ਛੱਡ ਕੇ ਭੱਜ ਗਿਆ, ਜਦੋਂਕਿ ਲੋਕਾਂ ਨੇ ਲਵਪ੍ਰੀਤ ਨੂੰ ਡੀ.ਐੱਮ.ਸੀ. ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਆ ਹੋਇਆ ਐਲਾਨ ਦਿੱਤਾ।

 

Deepak Kumar

This news is Content Editor Deepak Kumar