ਅਪਾਹਜ ਜੇਠ ’ਤੇ ਲਾਇਆ ਛੇਡ਼-ਛਾਡ਼ ਦਾ ਦੋਸ਼

01/24/2019 12:58:30 AM

ਮੋਗਾ, (ਅਾਜ਼ਾਦ)- ਫੋਕਲ ਪੁਆਇੰਟ ਪੁਲਸ ਚੌਂਕੀ ਅਧੀਨ ਪੈਂਦੇ ਪਿੰਡ ਬਹੋਨਾ ਚੌਂਕ ਨਿਵਾਸੀ ਇਕ ਮਹਿਲਾ ਨੇ ਆਪਣੇ ਅਪਾਹਜ਼ ਜੇਠ ’ਤੇ ਛੇਡ਼ਛਾਡ਼ ਦਾ ਦੋਸ਼ ਲਾਇਆ, ਜਿਸ ’ਤੇ ਉਸ ਨੂੰ ਜੇਠ ਅਤੇ ਸੱਸ-ਸਹੁਰਾ ਵਲੋਂ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਇਸ ਸਬੰਧ ’ਚ ਪੀਡ਼੍ਹਤਾ ਦੀ ਸ਼ਿਕਾਇਤ ’ਤੇ ਉਸਦੇ ਜੇਠ ਧਰਮਚੰਦ, ਸਹੁਰਾ ਕ੍ਰਿਸ਼ਨ ਲਾਲ, ਸੱਸ ਜੈ ਕੌਰ ਸਾਰੇ ਨਿਵਾਸੀ ਬਹੋਨਾ ਚੌਂਕ ਮੋਗਾ  ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਸਹਾਇਕ ਥਾਣੇਦਾਰ ਦਲਬੀਰ ਸਿੰਘ ਵਲੋਂ ਕੀਤੀ ਜਾ ਰਹੀ ਹੈ। 
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਪੀਡ਼੍ਹਤਾ ਨੇ ਕਿਹਾ ਕਿ ਉਸਦਾ ਪਤੀ ਸਵੇਰੇ ਭੱਠੇ ’ਤੇ ਕੰਮ ਕਰਨ  ਲਈ ਚਲਾ ਗਿਆ। ਇਸ ਦੌਰਾਨ ਉਸਦਾ ਜੇਠ ਧਰਮਚੰਦ ਮੇਰੇ ਬੈੱਡ ’ਤੇ ਆ ਕੇ ਬੈਠ ਗਿਆ ਅਤੇ ਮੇਰੇ ਨਾਲ  ਛੇਡ਼ਛਾਡ਼ ਕਰਨ ਲੱਗਾ, ਜਿਸਦਾ ਮੈਂ ਵਿਰੋਧ ਕੀਤਾ ਅਤੇ ਰੋਲਾ ਪਾਇਆ ਤਾਂ ਮੇਰਾ ਸਹੁਰਾ ਕ੍ਰਿਸ਼ਨ ਲਾਲ ਅਤੇ ਸੱਸ ਜੈ ਕੌਰ ਵੀ ਉਥੇ ਆ ਗਈ ਅਤੇ ਝਗਡ਼ਾ ਕਰਨ ਲੱਗੀ ਅਤੇ ਕਿਹਾ ਕਿ ਤੂੰ ਗਲਤ ਦੋਸ਼ ਲਾ ਰਹੀ ਹੋ, ਤਾਂ ਉਨ੍ਹਾਂ  ਮੈਨੂੰ ਫਡ਼ ਕੇ ਮੇਰੀ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕੀਤੀ। ਮੈਂ ਤਿੰਨ ਮਹੀਨੇ ਦੀ ਗਰਭਵਤੀ ਹੋਣ ਦੇ  ਬਾਵਜੂਦ ਮੇਰੇ ਪੇਟ ’ਤੇ  ਮੇਰੇ ਜੇਠ ਨੇ ਖਿਲੋਡ਼ੀ ਮਾਰੀ, ਜਿਸ ਕਾਰਨ ਮੇਰੇ ਪੇਟ ’ਚ ਦਰਦ ਹੋਣ ਲੱਗਾ। ਰੋਲਾ ਸੁਣ ਕੇ ਉਥੇ ਹੋਰ ਵੀ ਲੋਕ ਆ ਗਏ। ਮੇਰੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੇ ਮੈਨੂੰ ਜੱਚਾ-ਬੱਚਾ ਵਾਰਡ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ  ਕੇ ਸਚਾਈ ਜਾਨਣ ਦਾ ਯਤਨ ਕਰ ਰਹੇ ਹਨ। ਗ੍ਰਿਫਤਾਰੀ ਬਾਕੀ ਹੈ।