ਝੂਠੇ ਪਰਚੇ ਰੱਦ ਕਰ ਕੇ ਮੁਲਜ਼ਮਾਂ ਵਿਰੁੱਧ ਕਾਰਵਾਈ ਕਰੇ ਜ਼ਿਲ੍ਹਾ ਪ੍ਰਸ਼ਾਸਨ : ਮਲੂਕਾ

10/30/2020 5:34:33 PM

ਬਠਿੰਡਾ (ਵਰਮਾ): ਰੋਜ਼ ਗਾਰਡਨ 'ਚ ਨਗਰ ਨਿਗਮ ਦੇ ਅਧਿਕਾਰੀਆਂ ਦੀਆਂ ਕੋਠੀਆਂ 'ਚ ਮਿਲੇ ਰਾਸ਼ਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਨਗਰ ਨਿਗਮ ਦੇ ਸਾਬਕਾ ਮੇਅਰ ਦੀ ਕੋਠੀ 'ਚ ਵੜ ਕੇ ਫੋਟੋਗ੍ਰਾਫੀ ਕਰਨ ਦੇ ਦੋਸ਼ ਹੇਠ ਤਿੰਨ ਅਕਾਲੀ ਆਗੂਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਦਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਅਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਚਿਤਾਵਨੀ ਦਿੱਤੀ।ਅਕਾਲੀ ਆਗੂਆਂ 'ਤੇ ਥਾਣਾ ਥਰਮਲ 'ਚ ਕੇਸ ਦਰਜ ਕੀਤਾ ਗਿਆ ਹੈ, ਜਿਸ 'ਚ ਦੋਸ਼ ਲਾਇਆ ਗਿਆ ਹੈ ਕਿ 20 ਵਿਅਕਤੀਆਂ ਨੂੰ ਨਾਲ ਲੈ ਕੇ ਗਏ ਅਤੇ ਦੋਸ਼ੀ ਮੇਅਰ ਕੋਠੀ ਦੀ 'ਚ ਦਾਖ਼ਲ ਹੋ ਗਏ। ਉਨ੍ਹਾਂ 'ਤੇ ਟਰੇਸ ਪਾਸ ਦਾ ਕੇਸ ਦਰਜ ਕੀਤਾ ਗਿਆ। ਪੁਲਸ ਨੇ ਅਕਾਲੀ ਆਗੂ ਚਮਕੌਰ ਸਿੰਘ ਮਾਨ, ਸਾਬਕਾ ਕੌਂਸਲਰ ਨਿਰਮਲ ਸਿੰਘ ਸਿੱਧੂ ਅਤੇ ਰਾਜਦੀਪ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਪਰ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ।

ਦੂਜੇ ਪਾਸੇ ਪੁਲਸ ਕਾਰਵਾਈ ਤੋਂ ਬਾਅਦ ਅਕਾਲੀ ਦਲ ਨੇ ਕਾਂਗਰਸ ਦੇ ਨਾਲ-ਨਾਲ ਪ੍ਰਸ਼ਾਸਨ ਦੇ ਖ਼ਿਲਾਫ਼ ਵੀ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਦੋਸ਼ ਲਾਇਆ ਹੈ ਕਿ ਨਗਰ ਨਿਗਮ ਨੇ ਸੈਂਕੜੇ ਕੁਇੰਟਲ ਆਟਾ ਖ਼ਰਾਬ ਕਰ ਦਿੱਤਾ ਅਤੇ ਇਸ ਨੂੰ ਜੌਗਰ ਪਾਰਕ 'ਚ ਜੇ. ਸੀ. ਬੀ. ਨਾਲ ਜ਼ਮੀਨ 'ਚ ਦਬਾਅ ਦਿੱਤਾ।ਇਸ ਸਬੰਧ ਵਿਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸਾਬਕਾ ਵਿਧਾਇਕ ਸਰੂਪ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ 'ਚ ਚਿਤਾਵਨੀ ਦਿੱਤੀ ਕਿ ਅਕਾਲੀ ਵਰਕਰਾਂ ਵਿਰੁੱਧ ਝੂਠੇ ਕੇਸ ਰੱਦ ਕੀਤੇ ਜਾਣ ਅਤੇ ਰਾਸ਼ਨ ਦੇਣ ਵਾਲੇ ਨਿਗਮ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤਾ ਜਾਵੇ।ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਜੌਗਰ ਪਾਰਕ ਦੀ ਮਿੱਟੀ 'ਚ ਦੱਬੇ ਆਟੇ ਦਾ ਮਾਮਲਾ ਅਜੇ ਤਕ ਸ਼ਾਂਤ ਨਹੀਂ ਸੀ ਹੋਇਆ ਅਤੇ ਹੁਣ ਬੁੱਧਵਾਰ ਨੂੰ ਰਾਸ਼ਨ ਦੀ ਵੱਡੀ ਮਾਤਰਾ 'ਚ ਖੇਪ ਮਿਲੀ ਸੀ, ਜਿਸਨੇ ਨੇ ਨਿਗਮ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਸੁਆਲੀਆ ਨਿਸ਼ਾਨ ਲਗਾ ਦਿੱਤੇ।

ਸਰੂਪ ਸਿੰਗਲਾ ਨੇ ਕਿਹਾ ਕਿ ਮੇਅਰ ਦੇ ਸਰਕਾਰੀ ਘਰ 'ਚ ਕੋਰੋਨਾ ਦੇ ਤਾਲਾਬੰਦੀ ਦੌਰਾਨ ਇਕੱਤਰ ਕੀਤੇ ਗਏ ਹਜ਼ਾਰਾਂ ਬੋਰੀਆਂ ਆਟੇ 'ਚ ਸੁਸਰੀ ਅਤੇ ਕੀੜੇ ਪੈ ਚੁੱਕੇ ਹਨ ਅਤੇ ਉਸ 'ਚ ਬਦਬੂ ਆ ਰਹੀ ਹੈ। ਘਰ ਨੂੰ ਦੇਖਦੇ ਹੋਏ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਇੱਥੋਂ ਕਈ ਗੱਡੀਆਂ ਰਾਹੀਂ ਆਟਾ ਭਰ ਕੇ ਭੇਜਿਆ ਜਾ ਚੁੱਕਾ ਹੈ। ਇਸ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਸਿੰਗਲਾ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਕੋਈ ਉਮੀਦ ਨਹੀਂ ਹੈ। ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਹ ਪੈਕੇਟ ਹੋਰਨਾਂ ਰਾਜਾਂ ਦੇ ਪ੍ਰਵਾਸੀ ਮਜ਼ਦੂਰ ਨੂੰ ਦੇਣ ਲਈ ਬਣਾਏ ਗਏ ਸਨ, ਪਰ ਡੀ. ਸੀ. ਬਠਿੰਡਾ ਦੇ ਸਹਿਯੋਗ ਨਾਲ ਹੋਰ ਗੈਰ ਸਰਕਾਰੀ ਸੰਸਥਾਵਾਂ ਨੇ ਪਹਿਲਾਂ ਹੀ ਵੰਡ ਦਿੱਤੇ ਜਿਸ ਕਾਰਨ ਇਹ ਪੈਕਟ ਵੰਡਣੋਂ ਰਹਿ ਗਏ ਸਨ। ਉਨ੍ਹਾਂ ਨੇ ਜੌਗਰ ਪਾਰਕ 'ਚ ਆਟਾ ਦੱਬਣ ਦੇ ਮਾਮਲੇ 'ਚ ਆਪਣੇ ਜੂਨੀਅਰ ਅਫਸਰ ਨੂੰ ਕਲੀਨ ਚਿੱਟ ਵੀ ਦਿੱਤੀ ਹੈ।

ਬੰਦ ਸਰਕਾਰੀ ਰਿਹਾਇਸ਼ 'ਚ ਦਾਖਲ ਹੋਏ ਅਕਾਲੀ, ਇਸ ਲਈ ਕਰਵਾਇਆ ਕੇਸ ਦਰਜ : ਕਮਿਸ਼ਨਰ ਨਗਰ ਨਿਗਮ
ਆਟੇ ਦੀ ਕੋਈ ਸਮੱਸਿਆ ਨਹੀਂ ਹੈ। ਹੋਰਨਾਂ ਰਾਜਾਂ 'ਚ ਵਾਪਸ ਜਾਣ ਵਾਲੇ ਪ੍ਰਵਾਸੀਆਂ ਲਈ ਭੋਜਨ ਦੇ ਪੈਕੇਟ ਬਣਾਏ ਗਏ ਸਨ, ਜੋ ਨਿਗਮ ਵੱਲੋਂ ਵੰਡੇ ਜਾਣੇ ਸਨ। ਡੀ. ਸੀ. ਦਫ਼ਤਰ ਨੇ ਐੱਸ. ਡੀ. ਐੱਮ. ਰਾਹੀਂ ਕਿਸੇ ਹੋਰ ਗੈਰ-ਸਰਕਾਰੀ ਸੰਸਥਾ ਰਾਹੀਂ ਪੈਕੇਟ ਪਹਿਲਾਂ ਵੰਡ ਦਿੱਤੇ ਇਹ ਉਹੀ ਪੈਕੇਟ ਹਨ। ਇਸ ਦੇ ਉਲਟ ਬੰਦ ਪਈ ਸਰਕਾਰੀ ਰਿਹਾਇਸ਼ 'ਚ ਅਕਾਲੀ ਆਗੂ ਅਤੇ ਵਰਕਰ ਅੰਦਰ ਗਏ, ਜਿਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਹੈ। ਸਟਾਫ਼ ਕੋਲ ਆਪਣੇ ਪੱਧਰ 'ਤੇ ਆਟੇ ਦਾ ਭੰਡਾਰ ਸੀ ਜੋ ਖੁੱਲ੍ਹੇ ਏਅਰ ਥੀਏਟਰ ਦੇ ਨੇੜੇ ਪਿਆ ਸੀ। ਉਸ ਦੇ ਖ਼ਰਾਬ ਹੋਣ 'ਤੇ ਆਪਸ 'ਚ ਗੱਲ ਕਰ ਕੇ ਇਸ ਨੂੰ ਦਬਾ ਦਿੱਤਾ ਗਿਆ, ਸਾਨੂੰ ਇਸ ਮਾਮਲੇ 'ਚ ਕੁਝ ਵੀ ਗਲਤ ਨਹੀਂ ਲੱਗਿਆ।-ਬਿਕਰਮਜੀਤ ਸਿੰਘ ਕਮਿਸ਼ਨਰ ਨਗਰ ਨਿਗਮਸਟੋਰ 'ਚ ਸੁਰੱਖਿਅਤ ਹਨ 1200 ਕਿੱਟਾਂਪੰਜਾਬ ਸਰਕਾਰ ਵਲੋਂ ਲੋੜਵੰਦਾਂ ਲਈ ਪੈਕ ਕੀਤੀਆਂ ਗਈਆਂ ਰਾਸ਼ਨ ਦੀਆਂ 1200 ਕਿੱਟਾਂ ਗੋਦਾਮ 'ਚ ਸੁਰੱਖਿਅਤ ਹਨ। ਇਹ ਕਿੱਟਾਂ ਲਗਭਗ 20 ਦਿਨ ਪਹਿਲਾਂ ਹੀ ਤਿਆਰ ਕੀਤੀਆਂ ਗਈਆਂ ਹਨ, ਜੋ ਕਿ ਜਲਦੀ ਹੀ ਲੋੜਵੰਦਾਂ ਨੂੰ ਵੰਡੀਆਂ ਜਾਣਗੀਆਂ। ਹੁਣ ਤੱਕ ਜ਼ਿਲੇ 'ਚ ਲੋੜਵੰਦਾਂ ਦੀ ਸੂਚੀ ਅਨੁਸਾਰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ।-ਜਸਵੀਰ ਸਿੰਘ ਕਾਹਲ, ਡੀ. ਐੱਫ. ਐੱਸ. ਸੀ. ਖੁਦ ਦੇ ਪੈਸੇ ਤੋਂ ਇਕੱਠਾ ਕੀਤਾ ਸੀ ਆਟਾ ਨਿਗਮ ਦੇ ਮੁਲਾਜ਼ਮਾਂ ਨੇ ਖੁਦ ਦੇ ਪੈਸੇ ਲਗਾ ਕੇ ਇਕੱਠਾ ਕੀਤਾ ਸੀ। ਜਦੋਂ ਉਹ ਖਰਾਬ ਸੀ ਤਾਂ ਉਹ ਉਸ ਨੂੰ ਬਾਹਰ ਨਹੀਂ ਸੁੱਟ ਸਕਦੇ ਸੀ। ਕਾਂਗਰਸ ਨੇ ਨਿੱਜੀ ਗੈਰ ਸਰਕਾਰੀ ਸੰਸਥਾਵਾਂ ਤੋਂ ਰਾਸ਼ਨ ਇਕੱਠਾ ਕੀਤਾ ਸੀ, ਜਿਸ 'ਚ 8,000 ਦੇ ਕਰੀਬ ਬੈਗ ਵੰਡੇ ਗਏ ਸਨ। ਕਾਂਗਰਸ ਉਨ੍ਹਾਂ ਗਰੀਬਾਂ ਨੂੰ ਰਾਸ਼ਨ ਦੇਵੇਗੀ ਜੋ ਰਹਿ ਗਏ ਹਨ ਅਤੇ ਰੋਜ਼ਾਨਾ ਦਿਹਾੜੀ ਨਹੀਂ ਕਰ ਰਹੇ ਹਨ।

'ਆਪ' ਨੇ ਹਾਈਕੋਰਟ ਦੇ ਜੱਜ ਤੋਂ ਨਿਰਪੱਖ ਜਾਂਚ ਦੀ ਕੀਤੀ ਮੰਗ
'ਆਪ' ਦੇ ਸੀਨੀਅਰ ਵਿਧਾਇਕ ਪ੍ਰੋ. ਬਲਜੀਤ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ, ਜਿਸ 'ਚ ਸਰਕਾਰੀ ਰਾਸ਼ਨ ਜ਼ਮੀਨ 'ਚ ਦੱਬੇ ਹੋਏ ਸਾਮਾਨ ਨੂੰ ਗਰੀਬਾਂ ਦੇ ਢਿੱਡ 'ਤੇ ਡਾਕਾ ਕਰਾਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਹੋਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਿੱਤ ਮੰਤਰੀ ਅਤੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਇਹ ਗਰੀਬਾਂ ਲਈ ਸਰਕਾਰੀ ਰਾਸ਼ਨ 'ਚ ਵੱਡੇ ਘਪਲੇ ਦਾ ਜਿਊਂਦਾ ਜਾਗਦਾ ਸਬੂਤ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਇਹ ਰਾਸ਼ਨ ਘੁਟਾਲਾ ਕੇਵਲ ਬਠਿੰਡਾ ਤੱਕ ਹੀ ਸੀਮਤ ਨਹੀਂ ਹੈ। ਜ਼ਿਲਾ ਸ਼ਹਿਰੀ ਮੁਖੀ ਨਵਦੀਪ ਜੀਦਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਜੌਗਰ ਪਾਰਕ ਵਿਖੇ ਜ਼ਮੀਨ ਦੀ ਖੁਦਾਈ ਕੀਤੀ ਤਾਂ ਵੱਡੀ ਮਾਤਰਾ 'ਚ ਆਟਾ ਅਤੇ ਦਾਲਾਂ ਦੀਆਂ ਬੋਰੀਆਂ 12 ਫੁੱਟ ਹੇਠਾਂ ਤੱਕ ਮਿਲੀਆਂ। ਮੀਟਿੰਗ 'ਚ ਜ਼ਿਲਾ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ, ਅਨਿਲ ਠਾਕੁਰ, ਅਮਰਦੀਪ ਰਾਜਨ, ਅੰਮ੍ਰਿਤ ਅਗਰਵਾਲ, ਮਹਿੰਦਰ ਸਿੰਘ ਫੁੱਲੋਮਿੱਠੀ, ਐੱਮ. ਐੱਲ. ਜਿੰਦਲ, ਪ੍ਰਦੀਪ ਕਾਲੀਆ, ਹਰਜਿੰਦਰ ਕੌਰ, ਪ੍ਰਦੀਪ ਮਿੱਤਲ ਹਾਜ਼ਰ ਸਨ।


Shyna

Content Editor

Related News