ਨਾਬਾਲਗਾ ਨਾਲ ਘਰ ’ਚ ਦਾਖਲ ਹੋ ਕੇ ਕੀਤਾ ਜਬਰ-ਜ਼ਨਾਹ, ਮੁਲਜ਼ਮ ਕਾਬੂ

03/31/2021 1:31:09 AM

ਲੁਧਿਆਣਾ,(ਰਾਜ)– ਨਾਬਾਲਿਗਾ ਨਾਲ ਘਰ ’ਚ ਦਾਖਲ ਹੋ ਕੇ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਸਲੇਮ ਟਾਬਰੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦਿਲਰਾਜ ਸਿੰਘ ਹੈ, ਜੋ ਕਿ ਮੈਟਰੋ ਦੇ ਬੈਕ ਸਾਈਡ ’ਤੇ ਰਹਿੰਦਾ ਹੈ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।
ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ 15 ਸਾਲ ਦੀ ਬੇਟੀ ਹੈ। 28 ਦੀ ਰਾਤ ਨੂੰ ਉਸ ਦੇ ਘਰ ਵਿਚ ਖੜ੍ਹਕੇ ਦੀ ਆਵਾਜ਼ ਆਈ। ਜਦ ਉਸ ਨੇ ਦੇਖਿਆ ਤਾਂ ਰਸੋਈ ਦੇ ਅੰਦਰ ਮੁਲਜ਼ਮ ਉਸ ਦੀ ਬੇਟੀ ਨਾਲ ਸੀ। ਜੋ ਕਿ ਉਸ ਨੂੰ ਦੇਖ ਕੇ ਭੱਜ ਗਿਆ। ਜਦ ਬੇਟੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੁਲਜ਼ਮ ਜਬਰ-ਜ਼ਨਾਹ ਕਰਦਾ ਰਿਹਾ। ਉਪਰੋਕਤ ਰਾਤ ਨੂੰ ਵੀ ਉਹ ਜਬਰ-ਜ਼ਨਾਹ ਕਰਨ ਲਈ ਆਇਆ ਸੀ। ਇਸ ’ਤੇ ਪੀੜਤਾ ਦੀ ਮਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਹੈ। ਉਧਰ ਪੁਲਸ ਦਾ ਕਹਿਣਾ ਹੈ ਕਿ ਨਾਬਾਲਿਗਾ ਦੀ ਮੈਡੀਕਲ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ।

Bharat Thapa

This news is Content Editor Bharat Thapa