ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਔਰਤ ਗੰਭੀਰ ਜ਼ਖ਼ਮੀ

07/23/2019 4:27:21 PM

ਬਨੂੜ (ਗੁਰਪਾਲ)—ਬਨੂੜ ਤੋਂ ਤੇਪਲਾ ਨੂੰ ਜਾਂਦੇ ਮਾਰਗ 'ਤੇ ਤੇਜ਼ ਰਫ਼ਤਾਰ ਕਾਰ ਵੱਲੋਂ ਐਕਟਿਵਾ ਨੂੰ ਟੱਕਰ ਮਾਰ ਦੇਣ 'ਤੇ ਐਕਟਿਵਾ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਹੌਲਦਾਰ ਮਹਿੰਦਰ ਸਿੰਘ ਧੋਨੀ ਨੇ ਦੱਸਿਆ ਕਿ ਬਨੂੜ ਦੀ ਵਸਨੀਕ ਅਰਚਨਾ ਪਟੇਲ ਪਤਨੀ ਪਿੰਟੂ ਐਕਟਿਵਾ 'ਤੇ ਆਪਣੇ ਬੱਚੇ ਨੂੰ ਸਕੂਲੋਂ ਘਰ ਲਿਆਉਣ ਲਈ ਜਾ ਰਹੀ ਸੀ। ਜਦੋਂ ਉਹ ਬਨੂੜ ਬੈਰੀਅਰ ਨੇੜੇ ਸਥਿਤ ਬੇਬੀ ਕਾਨਵੈਂਟ ਸਕੂਲ ਸਾਹਮਣੇ ਪਹੁੰਚੀ ਤਾਂ ਤੇਪਲਾ ਵੱਲੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਐਕਟਿਵਾ ਨੂੰ ਭਿਆਨਕ ਟੱਕਰ ਮਾਰ ਦਿੱਤੀ ਕਾਰ ਇੰਨੀ ਤੇਜ਼ ਸੀ ਕਿ ਐਕਟਿਵਾ ਨੂੰ ਕੁਝ ਦੂਰ ਤੱਕ ਘੜੀਸਦੀ ਹੋਈ ਲੈ ਗਈ।

ਜ਼ਖ਼ਮੀ ਔਰਤ ਨੂੰ ਇਲਾਜ ਲਈ ਬਨੂੜ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Shyna

Content Editor

Related News