13 ਸਾਲਾ ਨਾਬਾਲਗ ਲੜਕੇ ਨਾਲ ਬਦਫੈਲੀ, ਮਾਮਲਾ ਦਰਜ

06/14/2019 10:02:44 PM

ਪਟਿਆਲਾ, (ਬਲਜਿੰਦਰ)- ਥਾਣਾ ਸਦਰ ਦੀ ਪੁਲਸ ਨੇ 13 ਸਾਲਾ ਨਾਬਾਲਗ ਲੜਕੇ ਨਾਲ ਬਦਫੈਲੀ ਦੇ ਦੋਸ਼ 'ਚ 2 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ 'ਚ ਪਵਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਬਲਜੀਤ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਦੁੜਦ ਸ਼ਾਮਲ ਹਨ। ਇਸ ਮਾਮਲੇ ਵਿਚ ਪਿੰਡ ਦੁੜਦ ਦੇ ਹੀ ਇਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਦੋਵੇਂ ਵਿਅਕਤੀ ਉਸ ਦੇ 13 ਸਾਲਾ ਲੜਕੇ ਨਾਲ ਪਿਛਲੇ ਲਗਭਗ ਇਕ ਸਾਲ ਤੋਂ ਕੁਕਰਮ ਕਰਦੇ ਆ ਰਹੇ ਹਨ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News