ਅਬੋਹਰ ’ਚ ਅਚਾਨਕ ਡਿੱਗੀ ਮਕਾਨ ਦੀ ਛੱਤ, ਨੁਕਸਾਨਿਆ ਸਾਰਾ ਸਾਮਾਨ

12/03/2019 5:33:16 PM

ਅਬੋਹਰ (ਸੁਨੀਲ ਨਾਗਪਾਲ) - ਅਬੋਹਰ ਦੇ ਲਾਈਨ ਪਾਰ ਖੇਤਰ ਆਰੀਆ ਨਗਰੀ ਗਲੀ ਨੰ. 5 ਵਿਖੇ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਅਚਾਨਕ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ’ਚ ਪਰਿਵਾਰ ਦੇ ਮੈਂਬਰ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਮਿਠੂ ਰਾਮ ਪੁੱਤਰ ਜੈ ਚੰਦ ਦਾ ਪਰਿਵਾਰ ਸੋਮਵਾਰ ਦੀ ਰਾਤ ਜਦੋਂ ਸੁੱਤਾ ਪਿਆ ਸੀ ਤਾਂ ਅਚਾਨਕ ਛੱਤ ਤੋਂ ਕੁਝ ਟੁੱਟਣ ਦੀਆਂ ਹਲਕੀਆਂ-ਹਲਕੀਆਂ ਆਵਾਜ਼ਾਂ ਆਉਣ ਲੱਗ ਪਈਆਂ, ਜਿਸ ਕਾਰਨ ਸਾਰੇ ਮੈਂਬਰ ਡਰ ਕੇ ਬਾਹਰ ਆ ਗਏ। ਉਨ੍ਹਾਂ ਦੇ ਬਾਹਰ ਆਉਂਦੇ ਸਾਰ ਘਰ ਦੀ ਛੱਤ ਹੇਠਾਂ ਡਿੱਗ ਪਈ ਅਤੇ ਮਿੱਠੂ ਰਾਮ ਦਾ ਪਰਿਵਾਰ ਵਾਲ-ਵਾਲ ਬਚ ਗਿਆ। ਕਮਰੇ ’ਚ ਰਖਿਆ ਫਰਿੱਜ, ਟੀ. ਵੀ. ਅਤੇ ਹੋਰ ਮਹਿੰਗਾ ਸਾਮਾਨ ਟੁੱਟ ਗਿਆ। 

ਘਟਨਾ ਦੀ ਜਾਣਕਾਰੀ ਮਿਲਦੇ ਸਮਾਜ ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਸੇਵਾਦਾਰ ਬਿੱਟੂ ਨਰੂਲਾ ਆਦਿ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਘਟਨਾ ਦੀ ਜਾਣਕਾਰੀ ਲੈਂਦੇ ਹੋਏ ਪੀੜਤ ਪਰਿਵਾਰ ਨੂੰ ਮਦਦ ਦਾ ਭਰੋਸਾ ਦਿੱਤਾ। ਮਿੱਠੂ ਰਾਮ ਦਾ ਕਹਿਣਾ ਹੈ ਕਿ ਉਸ ਵਲੋਂ ਮਿਹਨਤ ਦੀ ਕਮਾਈ ਨਾਲ ਖਰੀਦਿਆ ਸਾਰਾ ਸਾਮਾਨ ਟੁੱਟ ਕੇ ਤਬਾਹ ਹੋ ਗਿਆ। 

rajwinder kaur

This news is Content Editor rajwinder kaur