''ਆਪ'' ਵਰਕਰਾਂ ਦੀ ਸ਼ਮੂਲੀਅਤ ਸਮੇਂ ਮਾੜੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਸ਼ਮਿੰਦਰ ਜ਼ੀਰਾ ਨੇ ਜਤਾਇਆ ਪੰਜਾਬ ਸਰਕਾਰ ''ਤੇ ਰੋਸ

04/19/2021 11:36:37 AM

ਜ਼ੀਰਾ (ਅਕਾਲੀਆਂਵਾਲਾ) - ਪੰਜਾਬ ਵਿੱਚ ਮੰਡੀਕਰਨ ਵਿਵਸਥਾ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ ਪਹਿਲਾਂ ਹੀ 10 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਸੀ, ਜਦੋਂ ਕਿ ਇਹ ਖ਼ਰੀਦ ਪਹਿਲਾਂ 1 ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਸੀ। ਪੰਜਾਬ ਸਰਕਾਰ ਨੇ ਜਾਣ ਬੁੱਝ ਕੇ ਖ਼ਰੀਦ ਲੇਟ ਕਰਵਾਈ, ਜਿਸ ਦਾ ਖਮਿਆਜ਼ਾ ਅੱਜ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ, ਕਿਉਂਕਿ ਸਿੱਧੀ ਅਦਾਇਗੀ ਦੇ ਕਾਰਨ ਲੋੜੀਂਦੇ ਡਾਕੂਮੈਂਟ ਅਪਲੋਡ ਨਹੀਂ ਹੋ ਰਹੇ। ਇਹ ਵਿਚਾਰ ਆਮ ਆਦਮੀ ਪਾਰਟੀ ਹਲਕਾ ਜ਼ੀਰਾ ਵਿੱਚ ਸੇਵਾ ਨਿਭਾਅ ਰਹੇ ਪਾਰਟੀ ਦੇ ਯੂਥ ਸੰਯੁਕਤ ਸਕੱਤਰ ਪੰਜਾਬ ਸ਼ਮਿੰਦਰ ਸਿੰਘ ਜ਼ੀਰਾ ਨੇ ਪਿੰਡ ਸੰਤੂਵਾਲਾ ਵਿਖੇ ਮੁਸਲਿਮ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਦਿਆਂ ਸਾਂਝੇ ਕੀਤੇ। 

ਉਨ੍ਹਾਂ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਹਾੜ੍ਹੀ ਦੇ ਸੀਜ਼ਨ ਦੌਰਾਨ ਚੱਲ ਰਹੇ ਢਿੱਲੇ ਖ਼ਰੀਦ ਪ੍ਰਬੰਧਾਂ 'ਤੇ ਰੋਸ ਪ੍ਰਗਟ ਕੀਤਾ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹੋਰਾਂ ਪਾਰਟੀਆਂ ਨੂੰ ਛੱਡ ਕੇ 'ਆਪ' ਵਿੱਚ ਸ਼ਾਮਲ ਹੋਏ ਬਲਜੀਤ ਸ਼ਾਹ, ਰਣਜੀਤ ਸ਼ਾਹ, ਇਕਬਾਲ ਸ਼ਾਹ, ਅਨਵਰ ਸ਼ਾਹ, ਅੰਗਰੇਜ਼ ਸ਼ਾਹ, ਨਜ਼ੀਮੁਹੰਮਦ, ਅਬਦੁੱਲ ਗਨੀ, ਸਫੀ ਸ਼ਾਹ, ਅਸਲਮ ਸ਼ਾਹ, ਰਮਜਾਨ ਮੁਹੰਮਦ, ਚਾਨਣ ਸ਼ਾਹ, ਸ਼ਫੀ ਸ਼ਾਹ, ਅਬਦੁਲ ਗਫੂਰ, ਮਹਿੰਦਰ ਮਹੁੰਮਦ, ਹਸਨ ਮੁਹੰਮਦ ਦਾ ਸੁਆਗਤ ਕੀਤਾ। 

ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਵੱਡੇ ਪੱਧਰ ’ਤੇ ਪਰਿਵਾਰ ਹੋਰਾਂ ਪਾਰਟੀਆਂ ਨੂੰ ਛੱਡ ਕੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਸੁਨੀਲ ਗ੍ਰੋਵਰ, ਸੁਨੀਲ ਪਟੇਲ, ਕਰਨ ਸੰਧੂ, ਸੁਖਜਿੰਦਰ ਸਿੰਘ, ਸ਼ੰਮੀ, ਕੁਲਦੀਪ ਸਿੰਘ ਜ਼ੀਰਾ, ਸਰਦੂਲ ਸਿੰਘ ਲੌਂਗੋਦੇਵਾ, ਗੁਰਸੇਵਕ ਸਿੰਘ ਸ਼ਾਹਵਾਲਾ, ਅੰਗਰੇਜ਼ ਸਿੰਘ ਬੂਟੇ ਵਾਲਾ, ਜਗਦੀਪ ਸਿੰਘ ਵਲਟੋਹਾ ਆਦਿ ਹਾਜ਼ਰ ਸਨ।

rajwinder kaur

This news is Content Editor rajwinder kaur