‘ਆਪ’ ਵਿਧਾਇਕ ਨੇ ਫਾਰਮੇਸੀ ਅਫਸਰਾਂ ਨੂੰ ਕੀਤਾ ਸਨਮਾਨਤ

06/08/2020 11:40:06 PM

ਬੁਢਲਾਡਾ, (ਮਨਜੀਤ)- ਆਮ ਆਦਮੀ ਪਾਰਟੀ ਹਲਕਾ ਬੁਢਲਾਡਾ ਦੇ ਵਿਧਾਇਕ ਸ਼੍ਰੀ ਬੁੱਧ ਰਾਮ ਵਲੋਂ ਕੋਵਿਡ-19 ਦੌਰਾਨ ਫਰੰਟਲਾਈਨ ’ਤੇ ਕੰਮ ਕਰ ਰਹੇ ਸਬ-ਡਵੀਜ਼ਨਲ ਹਸਪਤਾਲ ਬੁਢਲਾਡਾ ਦੇ ਫਾਰਮੇਸੀ ਅਫਸਰਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਸਨਮਾਨਤ ਕੀਤਾ ਗਿਆ। ਹਲਕਾ ਵਿਧਾਇਕ ਦੇ ਨਿੱਜੀ ਸਕੱਤਰ ਨੇ ਦੱਸਿਆ ਸਥਾਨਕ ਸ਼ਹਿਰ ਦੇ ਕਰੋਨਾਂ ਪ੍ਰਭਾਵਿਤ ਵਾਰਡਾਂ ਅਤੇ ਸ਼ਹਿਰ ਦੇ ਹੋਰਨਾਂ ਖੇਤਰਾਂ ’ਚ ਕੰਮ ਕਰ ਰਹੇ ਸਿਹਤ ਕਰਮੀਆਂ ਅਤੇ ਲੈਬਾਰਟਰੀ ਟੈਕਨੀਸ਼ਨਾਂ ਨੂੰ ਸਨਮਾਨਤ ਕਰਨ ਤੋਂ ਬਾਅਦ ਅੱਜ ਫਾਰਮੇਸੀ ਅਫਸਰਾਂ ਨੂੰ ਵੀ ਸਨਮਾਨਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਵੱਲੋਂ ਸਥਾਨਕ ਹਸਪਤਾਲ ਦੇ ਸੀਨੀਅਰ ਫਾਰਮੇਸੀ ਅਫਸਰਾਂ ਸ਼੍ਰੀ ਰਵਿੰਦਰ ਸ਼ਰਮਾ, ਮਹਿੰਦਰਪਾਲ ਸਿੰਗਲਾ, ਬੰਤ ਸਿੰਘ ਅਤੇ ਪ੍ਰਿੰਸਪਾਲ ਗੋਇਲ ਆਦਿ ਸਿਹਤ ਕਰਮੀਆਂ ਦੇ ਘਰ ਜਾ ਕੇ ਇਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਪ੍ਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਵਿਧਾਇਕ ਸ਼੍ਰੀ ਬੁੱਧ ਰਾਮ ਨੇ ਕਿਹਾ ਕਿ ਫਾਰਮੇਸੀ ਅਫਸਰਾਂ ਦਾ ਕਾਰਜ ਸੱਚਮੁਚ ਫਰੰਟ ਲਾਇਨ ’ਤੇ ਕੰਮ ਕਰਨ ਵਾਲਾ ਹੈ । ਹਰ ਮਰੀਜ਼ ਸਭ ਤੋਂ ਪਹਿਲਾਂ ਓ.ਪੀ.ਡੀ. ਸੇਵਾਵਾਂ ਸਮੇਤ ਇਨ੍ਹਾਂ ਫਾਰਮੇਸੀ ਅਫਸਰਾਂ ਦੇ ਸਿੱਧਾ ਸੰਪਰਕ ਵਿਚ ਆਉਂਦਾ ਹੈ ਅਤੇ ਇਨ੍ਹਾਂ ਵੱਲੋਂ ਕੋਰੋਨਾਂ ਮਹਾਮਾਰੀ ਦੌਰਾਨ ਵੀ ਬਿਨ੍ਹਾਂ ਕਿਸੇ ਸੁਰੱਖਿਆ ਉਪਕਰਨ ਤੋਂ ਕੀਤੀ ਡਿਉਟੀ ਲਈ ਇਨ੍ਹਾਂ ਦਾ ਸਨਮਾਨ ਕਰਨਾ ਬਣਦਾ ਹੈ। ਇਸ ਮੌਕੇ ਸ਼੍ਰੀਮਤੀ ਪ੍ਰੀਤੀ ਸ਼ਰਮਾ, ਨਵੀ ਸ਼ਰਮਾ ਵੀ ਮੌਜੂਦ ਸਨ।


Bharat Thapa

Content Editor

Related News