‘ਆਪ’ ਵਿਧਾਇਕ ਵਲੋਂ ਪ੍ਰੇਸ਼ਾਨ ਸਰਪੰਚ ਨੇ ਬੀ.ਡੀ.ਪੀ.ਓ ਦਫ਼ਤਰ ਅੱਗੇ ਦਿੱਤਾ ਧਰਨਾ, ਖ਼ੁਦਕੁਸ਼ੀ ਦੀ ਦਿੱਤੀ ਚੇਤਾਵਨੀ

04/27/2022 4:50:54 PM

ਮੌੜ ਮੰਡੀ (ਮੁਨੀਸ਼ ਗਰਗ) : ਮੌੜ ਮੰਡੀ ’ਚ ‘ਆਪ’ ਵਿਧਾਇਕ ਤੋਂ ਪ੍ਰੇਸ਼ਾਨ ਪਿੰਡ ਮਈਸਰਖਾਨਾ ਦੇ ਸਰਪੰਚ ਨੇ ਬੀ.ਡੀ.ਪੀ.ਓ ਮੌੜ ਦੇ ਦਫ਼ਤਰ ਅੱਗੇ ਪੈਟਰੋਲ ਅਤੇ ਸਪ੍ਰੇ ਦੀ ਬੋਤਲ ਲੈ ਕੇ ਕੀਤਾ ਰੋਸ ਪ੍ਰਦਰਸ਼ਨ ਕੀਤਾ। ਬੀ.ਡੀ.ਪੀ.ਓ. ਦਫ਼ਤਰ ’ਚ ਪ੍ਰਦਰਸ਼ਨ ਕਰ ਰਹੇ ਸਰਪੰਚ ਨੇ ਦੱਸਿਆ ਕਿ ਉਸਨੇ ਕਾਂਗਰਸ ਸਰਕਾਰ ’ਚ ਪੰਚਾਇਤ ਮੈਂਬਰਾਂ ਦੀ ਸਹਿਮਤੀ ਨਾਲ ਪਿੰਡ ’ਚ ਕੰਮ ਕਰਨ ਆਇਆ ਸੀ ਪਰ ਉਨ੍ਹਾਂ ਦੀ ਪੇਮੈਂਟ ’ਤੇ ਬੀ.ਡੀ.ਪੀ.ਓ ਨੇ ਕਥਿਤ ਤੌਰ ’ਤੇ ਐੱਮ.ਐੱਲ.ਏ. ਦੇ ਦਬਾਅ ਨਾਲ ਰੋਕ ਲਗਾ ਦਿੱਤੀ ਹੈ। ਇੰਨਾ ਹੀ ਨਹੀਂ ਪਿੰਡ ਦੇ ਪੰਚਾਇਤ ਮੈਂਬਰਾਂ ਨੂੰ ਆਪਣੇ ਪੱਖ ’ਚ ਕਰ ਕੇ ਪਿੰਡ ’ਚ ਪ੍ਰਸ਼ਾਸਕ ਨਿਯੁਕਤ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੋਟਰਸਾਈਕਲ ਦੇ ਪਾਰਟ ਨੂੰ ਮੋਡੀਫਾਈ ਕਰ ਬਣਾਉਂਦਾ ਸੀ ਹਥਿਆਰ, ਹੈਂਡ ਮੇਡ ਪਿਸਤੌਲ ਸਣੇ ਚੜ੍ਹਿਆ ਪੁੁਲਸ ਹੱਥੇ

ਸਰਪੰਚ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਲਈ ਆਈ ਗ੍ਰਾਂਟ ਵੀ ਰੋਕ ਦਿੱਤੀ ਗਈ ਹੈ ਅਤੇ ਪਿੰਡ ’ਚ ਕੰਮ ਨਹੀਂ ਹੋਣ ਦਿੱਤੇ ਜਾ ਰਹੇ। ਸਰਪੰਚ ਨੇ ਦੋਸ਼ ਲਗਾਇਆ ਕਿ ਦਲਿਤ ਹੋਣ ਕਾਰਨ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ਼ ਨਾਲ ਮਿਲਿਆ ਤਾਂ ਉਹ ਖ਼ੁਦਕੁਸ਼ੀ ਕਰ ਲਵੇਗਾ।ਉੱਧਰ ਦੂਸਰੇ ਪਾਸੇ ਜਦੋਂ ਮੌੜ ਮੰਡੀ ਦੇ ਬੀ.ਡੀ.ਪੀ.ਓ ਨੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਰਪੰਚ ਦਾ ਸਾਡੇ ਨਾਲ ਕੋਈ ਵਿਵਾਦ ਨਹੀਂ ਹੈ। ਇਹ ਉਸਦਾ ਸਿਆਸੀ ਵਿਵਾਦ ਹੈ ਅਤੇ ਇਹ ਡਰਾਮਾ ਕਰ ਕੇ ਸਾਡੇ ’ਤੇ ਦਬਾਅ ਪਾਉਣਾ ਚਾਹੁੰਦਾ ਹੈ। ਇਸ ਮਾਮਲੇ ਨੂੰ ਲੈ ਕੇ ‘ਆਪ’ ਵਿਧਾਇਕ ਨਾਲ ਜਦੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋ : ਅਬੋਹਰ ਤੋਂ ਦੁਖਦਾਇਕ ਖ਼ਬਰ, ਪਿਓ ਨੇ 9 ਸਾਲਾ ਪੁੱਤਰ ਸਮੇਤ ਨਹਿਰ 'ਚ ਮਾਰੀ ਛਾਲ

Anuradha

This news is Content Editor Anuradha