ਅਪਰਾਧਿਕ ਮਾਮਲਾ ਲੁਕਾਉਣ ਦੇ ਦੋਸ਼ ’ਚ 'ਆਪ' ਵਿਧਾਇਕ ਨੂੰ ਹਾਈਕੋਰਟ ਨੇ ਜਾਰੀ ਕੀਤਾ ਨੋਟਿਸ

05/17/2022 6:27:36 PM

ਪਟਿਆਲਾ - ਪਟਿਆਲਾ ਦੇ ਸਨੌਰ ਤੋਂ 'ਆਪ' ਵਿਧਾਇਕ ਹਰਮੀਤ ਸਿੰਘ 'ਤੇ ਅਪਰਾਧਿਕ ਮਾਮਲਾ ਛੁਪਾਉਣ ਦੇ ਦੋਸ਼ ਲੱਗੇ ਹਨ। ਸੂਤਰਾਂ ਅਨੁਸਾਰ ਉਨ੍ਹਾਂ ਦੀ ਚੋਣ ਨੂੰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਨੇ ਹਰਮੀਤ ਸਿੰਘ ਨੂੰ ਨੋਟਿਸ ਜਾਰੀ ਕਰਦੇ ਹੋਏ ਇਸ ਸਬੰਧ ’ਚ ਜਵਾਬ ਮੰਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਦੀਨਾਨਗਰ ’ਚ 21 ਸਾਲਾ ਗੱਭਰੂ ਦੀ ਸ਼ੱਕੀ ਹਾਲਤ ’ਚ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਇਟਲੀ

ਸੂਤਰਾਂ ਅਨੁਸਾਰ ਪਟੀਸ਼ਨ ਦਾਇਰ ਕਰਦੇ ਹੋਏ ਐੱਚ.ਪੀ.ਐੱਸ ਚੰਦੂਮਾਜਰਾ ਨੇ ਐਡਵੋਕੇਟ ਧੀਰਜ ਜੈਨ ਰਾਹੀਂ ਹਾਈਕੋਰਟ ਨੂੰ ਦੱਸਿਆ ਕਿ ਨਾਮਜ਼ਦਗੀ ਪੱਤਰ ਭਰਨ ਸਮੇਂ ਹਰੇਕ ਉਮੀਦਵਾਰ ਨੂੰ ਆਪਣੇ ਬਾਰੇ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ। ਨਾਮਜ਼ਦਗੀ ਪੱਤਰ ਵਿੱਚ ਕਿਸੇ ਤਰੀਕੇ ਨਾਲ ਅਪਰਾਧਿਕ ਕੇਸ ਦੀ ਜਾਣਕਾਰੀ ਨੂੰ ਦਬਾਉਣ ਦੀ ਸੂਰਤ ਵਿੱਚ ਚੁਣੇ ਗਏ ਵਿਅਕਤੀ ਦੀ ਚੋਣ ਰੱਦ ਕੀਤੀ ਜਾ ਸਕਦੀ ਹੈ। ਪਟੀਸ਼ਨਰ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਹਰਮੀਤ ਸਿੰਘ ਨੇ ਉਸ ਅਪਰਾਧਿਕ ਮਾਮਲੇ ਦੇ ਵੇਰਵੇ ਦਰਜ ਨਹੀਂ ਕੀਤੇ, ਜਿਸ ਵਿਚ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਲੋਕ ਪ੍ਰਤੀਨਿਧਤਾ ਕਾਨੂੰਨ ਤਹਿਤ ਅਜਿਹਾ ਕਰਨ ਦੀ ਸੂਰਤ ਵਿੱਚ ਉਹ ਆਪਣੇ ਅਹੁਦੇ ’ਤੇ ਬਣੇ ਰਹਿਣ ਦੇ ਅਯੋਗ ਹੋ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ: ਜ਼ਮੀਨੀ ਵਿਵਾਦ ਨੂੰ ਲੈ ਕੇ ਜਨਾਨੀ ਦਾ ਗੋਲੀਆ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼

rajwinder kaur

This news is Content Editor rajwinder kaur