‘ਆਪ’ ਵੱਲੋਂ ਕੈਪਟਨ ਸਰਕਾਰ ਦੀ ਮਹਿੰਗੀ ਬਿਜਲੀ ਖ਼ਿਲਾਫ਼ ਅੰਦੋਲਨ ਦੀ ਸ਼ੁਰੂਆਤ

04/07/2021 5:53:00 PM

ਭਵਾਨੀਗੜ੍ਹ (ਕਾਂਸਲ, ਵਿਕਾਸ)-ਆਮ ਆਦਮੀ ਪਾਰਟੀ ਵੱਲੋਂ ਕੈਪਟਨ ਸਰਕਾਰ ਦੀ ਮਹਿੰਗੀ ਬਿਜਲੀ ਖ਼ਿਲਾਫ਼ ਅੰਦੋਲਨ ਸ਼ੁਰੂ ਕਰਦਿਆਂ ਪਿੰਡ ਝਨੇੜੀ ਵਿਖੇ ਬਿਜਲੀ ਬਿੱਲਾਂ ਨੂੰ ਸਾੜਿਆ ਗਿਆ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ‘ਆਪ’ ਆਗੂ ਨਰਿੰਦਰ ਕੌਰ ਭਰਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੈਪਟਨ ਸਰਕਾਰ ਦੀ ਮਹਿੰਗੀ ਬਿਜਲੀ ਤੋਂ ਅੱਜ ਪੰਜਾਬ ਦਾ ਹਰ ਵਰਗ ਪ੍ਰੇਸ਼ਾਨ ਹੈ ਅਤੇ ਦੂਸਰੇ ਪਾਸੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਬਿਜਲੀ ਮੁੱਲ ਖਰੀਦ ਕੇ ਵੀ ਜਨਤਾ ਨੂੰ ਮੁਫਤ ਤੇ ਸਸਤੀ ਬਿਜਲੀ ਦੇ ਰਹੀ ਹੈ। ਪੰਜਾਬ ਸਰਕਾਰ ਖੁਦ ਬਿਜਲੀ ਪੈਦਾ ਕਰਨ ਦੇ ਬਾਵਜੂਦ ਸਭ ਤੋਂ ਮਹਿੰਗੀ ਬਿਜਲੀ ਦੇ ਰਹੀ ਹੈ, ਜੇ ਦਿੱਲੀ ਸਰਕਾਰ ਜਨਤਾ ਨੂੰ ਮੁਫਤ ਅਤੇ ਸਸਤੀ ਬਿਜਲੀ ਦੇ ਸਕਦੀ ਹੈ ਤਾਂ ਪੰਜਾਬ ਸਰਕਾਰ ਸਸਤੀ ਤੇ ਮੁਫਤ ਬਿਜਲੀ ਕਿਉ ਨਹੀਂ ਦੇ ਸਕਦੀ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ ਮਹਿੰਗੇ ਬਿਜਲੀ ਬਿੱਲਾਂ ਨੂੰ ਸਾੜੇਗੀ ਤੇ ਲੋਕਾਂ ਨੂੰ ਜਾਗਰੂਕ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ‘ਆਪ’ ਆਗੂ ਹਰਮੇਲ ਬਟਰਿਆਣਾ, ਜਗਸੀਰ ਝਨੇੜੀ, ਜੱਗੀ ਝਨੇੜੀ, ਬਿੱਕਰ ਝਨੇੜੀ, ਮਨਦੀਪ ਲੱਖੇਵਾਲ ਹਾਜ਼ਰ ਸਨ।


Anuradha

Content Editor

Related News