ਆਮ ਆਦਮੀ ਪਾਰਟੀ ਜੈਤੋ ਦੇ ਯੂਥ ਵਿੰਗ ਦੇ ਆਗੂ ਨੇ ਪੰਜਾਬ ਦੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ

07/06/2020 4:12:25 PM

ਜੈਤੋ(ਵੀਰਪਾਲ/ਗੁਰਮੀਤਪਾਲ) :- ਆਮ ਆਦਮੀ ਪਾਰਟੀ ਜੈਤੋ ਦੇ ਯੂਥ ਵਿੰਗ ਵੱਲੋਂ ਹਲਕਾ ਇੰਚਾਰਜ ਜੈਤੋ ਅਮੋਲਕ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਜੈਤੋ ਦੇ ਕੋਟਕਪੂਰਾ ਚੌਂਕ ਵਿਚ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਹਲਕਾ ਇੰਚਾਰਜ ਅਮੋਲਕ ਸਿੰਘ ਨੇ ਬੋਲਦਿਆਂ ਕਿਹਾ ਕਿ ਸੂਬਾ ਸਰਕਾਰ ਸਿੱਖਿਆਂ ਖੇਤਰ ਨੂੰ ਵੱਡੇ ਘਰਾਣਿਆਂ ਦੇ ਹੱਥਾਂ ਵਿਚ ਵੇਚ ਕੇ ਸਰਕਾਰੀ ਸਕੂਲਾਂ ਨੂੰ ਖਤਮ ਕਰ ਜਾ ਰਹੀ ਹੈ। ਕੋਟ ਦੇ ਫ਼ੈਸਲੇ ਨੇ ਪ੍ਰਾਇਵੇਟ ਸਕੂਲਾਂ ਨੂੰ ਲੁੱਟਣ ਦਾ ਰਾਹ ਖੋਲ੍ਹ ਦਿੱਤਾ ਅਤੇ ਕੈਪਟਨ ਸਰਕਾਰ ਦਾ ਸਿੱਖਿਆ ਮੰਤਰੀ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਲਈ ਤਿਆਰ ਬੈਠਾ ਹੈ।  ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਰਾਮੇਆਣਾ ਅਤੇ ਜ਼ਿਲ੍ਹਾ ਜੁਆਇੰਟ ਸਕੱਤਰ ਲਛਮਣ ਸ਼ਰਮਾ ਭਗਤੂਆਣਾ ਨੇ ਪੰਜਾਬ ਸਰਕਾਰ ਦੀਆਂ ਮਾੜੀਆਂ ਸਿੱਖਿਆ ਨੀਤੀਆਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਗਰੀਬੀ ਅਤੇ ਅਮੀਰੀ ਦੇ ਪਾੜੇ ਨੂੰ ਪੰਜਾਬ ਸਰਕਾਰ ਵਧਾ ਰਹੀ ਹੈ। ਸਿੱਖਿਆਂ ਖੇਤਰ ਵਿਚ ਨਿੱਜੀ ਖੇਤਰ ਨੂੰ ਉਤਸ਼ਾਹ ਕਰਨ ਦਾ ਮਕਸਦ ਸਰਕਾਰੀ ਸਕੂਲਾਂ ਜਿੰਦਰਾ ਲਗਾਉਣ ਹੈ। ਕੋਟ ਦੇ ਫ਼ੈਸਲੇ ਨੇ ਪ੍ਰਾਇਵੇਟ ਸਕੂਲਾਂ ਨੂੰ ਬਿਨਾਂ ਪੜਾਏ ਬੱਚਿਆਂ ਤੋਂ ਫ਼ੀਸਾਂ ਵਸੂਲਣ ਦਾ ਹੁਕਮ ਦੇ ਕੇ ਮੱਧ ਵਰਗ ਨੂੰ ਮਾਰ ਦਿੱਤਾ ਹੈ। ਇਸ ਮੌਕੇ ਜ਼ਿਲ੍ਹਾ ਸੈਕਟਰੀ ਲਛਮਣ ਭਗਤੂਆਣਾ, ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ, ਬਲਵਿੰਦਰ ਕੁਮਾਰ, ਬਲਾਕ ਪ੍ਰਧਾਨ ਗੋਬਿੰਦਰ ਵਾਲੀਆ, ਬਲਾਕ ਪ੍ਰਧਾਨ ਰਵਿੰਦਰ ਮੱਲਾ, ਦਵਿੰਦਰ ਖਾਲਸਾ, ਜਸਵੰਤ ਸਿੰਘ, ਸੁਖਦੇਵ ਜੈਤੋ, ਤਹਿਸੀਲਦਾਰ ਜੈਤੋ, ਜਤਿੰਦਰ ਖੱਚੜਾ, ਗੁਰਮੀਤ ਢਿੱਲੋਂ , ਜੱਜ ਰਣ ਸਿੰਘ ਵਾਲਾ, ਸਵਰਨ ਗਿੱਲ, ਖੁਸ਼ਦੀਪ ਗਿੱਲ, ਗੁਰਲਾਲ ਬਰਾੜ, ਲੱਖਾ ਚੈਨਾਂ, ਲਾਡੀ ਸੰਧੂ ਰਾਮੇਆਣਾ, ਜਗਮੀਤ ਰਾਮੇਆਣਾ, ਜਸਵੰਤ ਰਾਮੇਆਣਾ, ਲੱਖਾ ਰਾਮੇਆਣਾ ਆਦਿ ਹਾਜ਼ਰ ਸਨ।


Harinder Kaur

Content Editor

Related News