ਖਿਲਰਦੇ 'ਝਾੜੂ' ਨੂੰ ਇੱਕਠਾ ਕਰਨ ਲਈ ਆਪ ਨੇ ਪੰਜਾਬ 'ਚ ਕੀਤੀਆਂ ਨਵੀਆਂ ਨਿਯੁਕਤੀਆਂ

07/16/2018 9:40:58 PM

ਚੰਡੀਗੜ੍ਹ— ਪੰਜਾਬ 'ਚ ਲਗਾਤਾਰ ਆਮ ਆਦਮੀ ਪਾਰਟੀ ਦਾ ਝਾੜੂ (ਸੰਗਠਨ) ਖਿਲਰਦਾ ਜਾ ਰਿਹਾ ਹੈ। ਇਸ ਖਿਲਰਦੇ ਝਾੜੂ ਨੂੰ ਇੱਕਠਾ ਕਰਨ ਲਈ ਸੋਮਵਾਰ ਨੂੰ ਸੂਬੇ ਦੀ ਇਕਾਈ 'ਚ ਨਵੀਆਂ ਨਿਯੁਕਤੀਆਂ ਕੀਤੀਆਂ ਹਨ।  'ਆਪ' ਪੰਜਾਬ ਨੇ 40 ਵਿਧਾਨ ਸਭਾ ਹਲਕਿਆਂ ਲਈ 14 ਜਨਰਲ ਸਕੱਤਰ ਆਬਜ਼ਰਵਰ ਨਿਯੁਕਤ ਕੀਤੇ ਹਨ। ਜਿਸ ਦੌਰਾਨ ਹਰਜਿੰਦਰ ਸਿੰਘ ਸੀਚੇਵਾਲ ਜਲੰਧਰ ਦਿਹਾਤੀ ਅਤੇ ਭੁਪਿੰਦਰ ਸਿੰਘ ਬਿੱਟੂ ਤਰਨਤਾਰਨ ਦਾ ਨਵਾਂ ਜ਼ਿਲਾ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ 4 ਸੂਬਾ ਜਨਰਲ ਸਕੱਤਰ, ਖੇਮਕਰਨ, ਨਵਾਂ ਸ਼ਹਿਰ (ਐਸ. ਬੀ. ਐਸ. ਨਗਰ) ਅਤੇ ਚੱਬੇਵਾਲ ਵਿਧਾਨ ਸਭਾ ਹਲਕਿਆਂ ਲਈ ਨਵੇਂ ਹਲਕਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ।

PunjabKesari

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪਾਰਟੀ ਦੇ 6 ਜ਼ਿਲਾ ਪ੍ਰਧਾਨਾਂ ਸਣੇ 14 ਵੱਡੇ ਆਗੂਆਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਪਾਰਟੀ ਦੇ ਸੂਬਾ ਉਪ ਪ੍ਰਧਾਨ ਵਿਰੁੱਧ ਨਾਰਾਜ਼ਗੀ ਜ਼ਾਹਰ ਕੀਤੀ ਸੀ।


Related News