ਪ੍ਰਸ਼ਾਸਨ ਨੇ ਕੀਤੀ ਆਧਾਰ ਅਪਡੇਸ਼ਨ ਪ੍ਰਕਿਰਿਆ ਰੀਵਿਊ

04/01/2023 4:10:00 PM

ਚੰਡੀਗੜ੍ਹ (ਰਜਿੰਦਰ) : ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਧਾਰ ਕਾਰਡ ਵਿਚ ਸੋਧ ਕਰਵਾਉਣਾ ਚਾਹੁੰਦੇ ਹੋ ਤਾਂ ਛੇਤੀ ਕਰਵਾ ਲਓ। ਸੈਕਟਰੀ ਆਈ. ਟੀ. ਨਿਤਿਨ ਯਾਦਵ ਨੇ ਆਧਾਰ ਅਪਡੇਸ਼ਨ ਪ੍ਰਕਿਰਿਆ ਰੀਵਿਊ ਵੀ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ 8 ਤੋਂ 10 ਸਾਲ ਵਿਚ ਆਧਾਰ ਕਾਰਡ ਨੂੰ ਅਪਡੇਟ ਨਹੀਂ ਕਰਵਾਇਆ ਹੈ, ਉਹ ਛੇਤੀ ਕਰਵਾ ਲੈਣ। ਭਾਰਤੀ ਵਿਸ਼ਿਸ਼ਟ ਪਛਾਣ ਅਥਾਰਿਟੀ (ਯੂ. ਆਈ. ਡੀ. ਏ. ਆਈ.) ਨੇ ਨਿਵਾਸੀਆਂ ਨੂੰ ਆਪਣੇ ਆਧਾਰ ਵਿਚ ਦਸਤਾਵੇਜ਼ਾਂ ਨੂੰ ਮੁਫ਼ਤ ਵਿਚ ਆਨਲਾਈਨ ਅਪਡੇਟ ਕਰਨ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਲਿਆ ਹੈ। 14 ਜੂਨ ਤਕ ਆਧਾਰ ਵਿਚ ਪਛਾਣ ਅਤੇ ਪਤੇ ਦੇ ਸਬੂਤ ਦੀ ਆਨਲਾਈਨ ਅਪਡੇਸ਼ਨ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਇਹ ਧਿਆਨ ਰੱਖਣਾ ਮਹੱਤਵਪੂਰਨ ਹੈ ਕਿ ਇਹ ਸੇਵਾ ਸਿਰਫ਼ myAadhaar ਪੋਰਟਲ ’ਤੇ ਮੁਫਤ ਹੈ ਅਤੇ ਜਾਰੀ ਰਹੇਗੀ। ਇਸਤੋਂ ਪਹਿਲਾਂ 50 ਰੁਪਏ ਦੀ ਫੀਸ ਲਈ ਜਾਂਦੀ ਸੀ।

ਇਹ ਵੀ ਪੜ੍ਹੋ : 32 ਸਾਲ ਪੁਰਾਣੇ ਕੇਸ ’ਚ CBI ਕੋਰਟ ’ਚ ਸੁਣਵਾਈ, ਤੱਤਕਾਲੀਨ ਇੰਸਪੈਕਟਰ ਦੋਸ਼ੀ ਕਰਾਰ

ਜਿਹੜੇ ਨਿਵਾਸੀਆਂ ਨੇ ਆਧਾਰ ਅਪਡੇਟ ਨਹੀਂ ਕੀਤਾ ਹੈ, ਉਨ੍ਹਾਂ ਨੂੰ ਪਛਾਣ ਅਤੇ ਪਤੇ ਦੇ ਸਬੂਤ ਦੇ ਦਸਤਾਵੇਜ ਅਪਲੋਡ ਕਰਨੇ ਪੈਣਗੇ। ਯੂ. ਆਈ. ਡੀ. ਏ. ਆਈ. ਦੇ ਆਧਾਰ ਸੇਵਾ ਕੇਂਦਰ ਅਤੇ ਹੋਰ ਆਧਾਰ ਨਾਮਜ਼ਦ ਕੇਂਦਰਾਂ ’ਤੇ 50 ਰੁਪਏ ਦਾ ਭੁਗਤਾਨ ਕਰ ਕੇ ਸੇਵਾ ਦਾ ਲਾਭ ਚੁੱਕਿਆ ਜਾ ਸਕਦਾ ਹੈ। MyAadhaar ਪੋਰਟਲ (myaadhaar.uidai.gov.in) ਅਤੇ mAadhaar ਐਪ ਰਾਹੀਂ ਵੱਖ-ਵੱਖ ਆਧਾਰ ਆਨਲਾਈਨ ਸੇਵਾਵਾਂ ਦਾ ਲਾਭ ਚੁੱਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਅਹਿਮ ਬਦਲਾਅ : ਬਿਜਲੀ ਦਰਾਂ ਵਧਣਗੀਆਂ, 15 ਸਾਲ ਪੁਰਾਣੇ ਸਰਕਾਰੀ ਵਾਹਨ ਹੋਣਗੇ ਬੰਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Anuradha

This news is Content Editor Anuradha