ਤੇਜ਼ ਰਫਤਾਰ ਕਾਰ ਚਾਲਕ ਨੇ ਬੱਚੇ ਨੂੰ ਕੁਚਲਿਆ, ਮੌਤ

01/30/2020 9:48:45 PM

ਲੁਧਿਆਣਾ, (ਅਮਨ)- ਗਿੱਲ ਰੋਡ 'ਤੇ ਸੜਕ ਕਰਾਸ ਕਰ ਰਹੇ 14 ਸਾਲ ਦੇ ਇਕ ਬੱਚੇ ਨੂੰ ਤੇਜ਼ ਰਫਤਾਰ ਕਾਰ ਨੇ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਅੰਕੁਸ਼ ਨਿਵਾਸੀ ਗੁਰੂ ਨਾਨਕ ਨਗਰ ਗਲੀ ਨੰ. 5 ਡਾਬਾ ਦੇ ਰੂਪ 'ਚ ਹੋਈ। ਪੁਲਸ ਨੇ ਮ੍ਰਿਤਕ ਬੱਚੇ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ।
ਦੱਸਿਆ ਜਾਂਦਾ ਹੈ ਕਿ ਰਾਤ 9 ਵਜੇ ਦੇ ਕਰੀਬ ਉਕਤ ਬੱਚਾ ਪ੍ਰੈਕਟੀਕਲ ਦੀ ਕਾਪੀ ਲੈਣ ਲਈ ਆਪਣੇ ਦੋਸਤ ਦੇ ਘਰ ਗਿਆ ਸੀ ਅਤੇ ਦੇਰ 12.30 ਵਜੇ ਜਦੋਂ ਉਹ ਆਪਣੇ ਵਾਹਨ 'ਤੇ ਵਾਪਸ ਆ ਰਿਹਾ ਸੀ, ਤਦ ਏ. ਟੀ. ਆਈ. ਰੋਡ ਦੇ ਕੋਲ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਕੁਝ ਦੂਰੀ ਤੱਕ ਘੜੀਸਦਾ ਲੈ ਗਿਆ, ਜਿਸ ਨਾਲ ਸਿਰ 'ਚ ਗੰਭੀਰ ਸੱਟ ਵੱਜਣ ਨਾਲ ਅੰਕੁਸ਼ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਘਟਨਾ ਕੋਲ ਲੱਗੇ ਕੈਮਰੇ 'ਚ ਕੈਦ ਹੋ ਗਈ, ਜਿਸ 'ਚ ਸਿਵਲ ਹਸਪਤਾਲ ਦੇ ਇਕ ਡਾਕਟਰ ਦੀ ਕਾਰ ਨਾਲ ਇਹ ਹਾਦਸਾ ਹੋਇਆ। ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਮ੍ਰਿਤਕ ਬੱਚੇ ਦੇ ਪਿਤਾ ਅਸ਼ੋਕ ਕੁਮਾਰ ਦੀ ਸ਼ਿਕਾਇਤ 'ਤੇ ਕਾਰ ਚਾਲਕ ਰਣਧੀਰ ਸਿੰਘ ਚਾਹਲ ਜੋ ਕਿ ਸਰਕਾਰੀ ਡਾਕਟਰ ਸਿਵਲ ਹਸਪਤਾਲ 'ਚ ਤਾਇਨਾਤ ਹੈ, ਦੇ ਖਿਲਾਫ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੰਸ. ਪਮੋਦ ਕੁਮਾਰ ਨੇ ਦੱਸਿਆ ਕਿ ਮਿਲੀ ਫੁਟੇਜ ਨੂੰ ਦੇਖਦੇ ਹੋਏ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।


Bharat Thapa

Content Editor

Related News