ਕੋਟਕਪੂਰਾ ਦੇ ਇਕ ਪਿੰਡ ਨੇੜੇ ਵਿਦਿਆਰਥੀਆਂ ਨੂੰ ਲਿਜਾ ਰਿਹਾ ਛੋਟਾ ਹਾਥੀ ਪਲਟਿਆ, ਡਰਾਈਵਰ ਸਮੇਤ 15 ਬੱਚੇ ਜ਼ਖਮੀ

05/06/2022 12:10:03 PM

ਕੋਟਕਪੂਰਾ ( ਨਰਿੰਦਰ ਬੈੜ੍ਹ) : ਨੇੜਲੇ ਪਿੰਡ ਹਰੀਨੋ ਵਿਖੇ ਇਕ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਲੈਕੇ ਜਾ ਰਿਹਾ ਛੋਟਾ ਹਾਥੀ ਪਲਟ ਜਾਣ ਕਾਰਨ ਡਰਾਈਵਰ ਤੋਂ ਇਲਾਵਾ 15 ਵਿਦਿਆਰਥੀਆਂ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਸਰਕਾਰੀ ਹਾਈ ਸਕੂਲ ਕੁਹਾਰਵਾਲਾ ਦੇ 30 ਦੇ ਕਰੀਬ ਵਿਦਿਆਰਥੀ ਰੋੜੀ ਕਪੂਰਾ ਵਿਖੇ ਦਸਵੀਂ ਜਮਾਤ ਦਾ ਪੇਪਰ ਦੇਣ ਜਾ ਰਹੇ ਸੀ ਤੇ ਜਦੋਂ ਉਹ ਪਿੰਡ ਹਰੀਨੌ ਨੇੜੇ ਪਹੁੰਚੇ ਤਾਂ ਅਚਾਨਕ ਸੰਤੁਲਨ ਵਿਗੜ ਜਾਣ ਕਾਰਨ ਇਹ ਵਾਹਨ ਪਲਟ ਗਿਆ ਜਿਸ ਕਾਰਨ ਡਰਾਈਵਰ ਤੋਂ ਇਲਾਵਾ ਪੰਦਰਾਂ ਵਿਦਿਆਰਥੀ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਲੋਕਾਂ ਦੀ ਮਦਦ ਨਾਲ ਸਿਵਿਲ ਹਸਪਤਾਲ ਕੋਟਕਪੂਰਾ ਵਿਖੇ ਭਰਤੀ ਕਰਵਾਇਆ ਗਿਆ ਜਿਥੇ ਉਹ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ : ਮੋਗਾ ਵਿਖੇ ਡਰਾਈਵਰ ਨੂੰ ਝੱਪਕੀ ਆਉਣ ਕਾਰਨ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, ਕਈ ਜ਼ਖ਼ਮੀ

ਜ਼ੇਰੇ ਇਲਾਜ ਵੈਨ ਡਰਾਈਵਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਵੈਨ ਦਾ ਅਚਾਨਕ ਸੰਤੁਲਨ ਵਿਗੜਣ ਕਾਰਨ ਹੋਇਆ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ ਹਰਿੰਦਰ ਸਿੰਘ ਗਾਂਧੀ ਨੇ ਦੱਸਿਆ ਕਿ ਡਰਾਈਵਰ ਸਮੇਤ ਚਾਰ ਵਿਦਿਆਰਥੀਆਂ ਦੇ ਕੁਝ ਜ਼ਿਆਦਾ ਸੱਟਾਂ  ਲੱਗੀਆਂ ਹਨ, ਹੁਣ ਦੀ ਸਥਿਤੀ ਅਨੁਸਾਰ ਸਾਰੇ ਵਿਦਿਆਰਥੀ ਖਤਰੇ ਤੋਂ ਬਾਹਰ ਹਨ। ਹਾਦਸੇ ਦਾ ਪਤਾ ਲੱਗਦੇ ਹੀ ਸੁਖਜੀਤ ਸਿੰਘ ਨਾਇਬ ਤਹਿਸੀਲਦਾਰ, ਗੁਲਜਿੰਦਰ ਸਿੰਘ ਐੱਸ.ਐੱਚ.ਓ ਥਾਣਾ ਸਿਟੀ ਆਦਿ ਸਮਾਜ ਸੇਵੀ ਮੌਕੇ ’ਤੇ ਪੁੱਜੇ ਅਤੇ ਬਚਾਅ ਕਾਰਜਾਂ ਤੇ ਇਲਾਜ ’ਚ ਸਹਾਇਤਾ ਕੀਤੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Meenakshi

This news is News Editor Meenakshi