ਮੋਟਰਸਾਈਕਲ ਅਤੇ ਜੀਪ ’ਚ ਹੋਈ ਭਿਆਨਕ ਟੱਕਰ, ਥਾਣੇਦਾਰ ਦੀ ਮੌਕੇ ’ਤੇ ਹੋਈ ਮੌਤ

05/05/2022 10:26:37 AM

ਮਾਨਸਾ/ਜੋਗਾ (ਜ.ਬ.) : ਕਸਬਾ ਜੋਗਾ ਵਿਖੇ ਮਾਨਸਾ-ਬਰਨਾਲਾ ਰੋਡ ’ਤੇ ਮੋਟਰਸਾਈਕਲ ਤੇ ਜੀਪ ਦੀ ਟੱਕਰ ਕਾਰਨ ਪੰਜਾਬ ਪੁਲਸ ਦੇ ਏ. ਐੱਸ. ਆਈ. ਦੀ ਮੌਤ ਹੋ ਜਾਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਵਾਸੀ ਅਕਲੀਆ ਏ. ਐੱਸ. ਆਈ. ਜੀਤ ਸਿੰਘ ਮਾਨਸਾ ਵੱਲੋਂ ਡਿਊਟੀ ਤੋਂ ਘਰ ਵਾਪਸ ਪਿੰਡ ਅਕਲੀਆ ਵੱਲ ਆ ਰਿਹਾ ਸੀ, ਤਾਂ ਬਰਨਾਲਾ ਸਾਈਡ ਵੱਲੋਂ ਆ ਰਹੀ ਜੀਪ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਗੰਭੀਰ ਸੱਟਾਂ ਲੱਗਣ ਕਾਰਨ ਜੀਤ ਸਿੰਘ ਜ਼ਖਮੀ ਹੋ ਗਿਆ, ਜਿਸਨੂੰ ਲੋਕਾਂ ਵੱਲੋਂ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ ਲਈ ਲਿਜਾਇਆ ਗਿਆ ਪਰ ਜੀਤ ਸਿੰਘ ਨੇ ਉੱਥੇ ਹੀ ਦਮ ਤੋੜ ਦਿੱਤਾ, ਜਿਸਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਬਠਿੰਡਾ 'ਚ ਭਰਾਵਾਂ ਦੇ ਪਿਆਰ ਦੀ ਕਹਾਣੀ, ਵੱਡੇ ਭਰਾ ਦੀ ਮੌਤ ਦੀ ਖ਼ਬਰ ਸੁਣ ਛੋਟੇ ਨੇ ਵੀ ਤੋੜਿਆ ਦਮ

ਥਾਣਾ ਮੁਖੀ ਜੋਗਾ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐੱਸ. ਆਈ. ਜੀਤ ਸਿੰਘ ਦੀ ਵਾਪਰੇ ਹਾਦਸੇ ਕਾਰਨ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜੀਪ ਨੂੰ ਪ੍ਰਗਟ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਾਲਿਆਂਵਾਲੀ ਚਲਾ ਰਿਹਾ ਸੀ, ਜਿਸਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News