ਸੜਕ ਹਾਦਸੇ ’ਚ 4 ਸਾਲਾ ਪੁੱਤਰ ਸਮੇਤ ਮਾਂ ਦੀ ਮੌਤ, 1 ਜ਼ਖਮੀ

04/01/2022 2:36:30 PM

ਲਹਿਰਾਗਾਗਾ (ਗਰਗ) : ਸਥਾਨਕ ਸੁਨਾਮ- ਜਾਖਲ ਬਾਈਪਾਸ ਸੜਕ ’ਤੇ ਭੱਠਲ ਕਾਲਜ ਦੇ ਨੇੜੇ ਹੋਏ ਇੱਕ ਸੜਕ ਹਾਦਸੇ ’ਚ ਮਾਂ-ਪੁੱਤ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਇਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ : ਸਰਕਾਰ ਬਦਲੀ ਪਰ ਬੋਰਡ ਨਹੀਂ, ਮੋਗਾ-ਅੰਮ੍ਰਿਤਸਰ ਰੋਡ ’ਤੇ ਅੱਜ ਵੀ ਲੱਗਾ ਹੈ- 'ਸਾਡਾ ਚੰਨੀ ਸਾਡਾ CM'   

ਪ੍ਰਾਪਤ ਜਾਣਕਾਰੀ ਅਨੁਸਾਰ ਪਵਨ ਕੁਮਾਰ ਪੁੱਤਰ ਦਲਵੀਰ ਸਿੰਘ ਨਿਵਾਸੀ ਇੰਦਰਾ ਬਸਤੀ ਸੁਨਾਮ ਆਪਣੀ ਪਤਨੀ ਰਿੰਪੀ ਰਾਣੀ ਅਤੇ ਚਾਰ ਸਾਲਾ ਬੇਟੇ ਦਿਵਾਂਸ਼ੂ ਨਾਲ ਸੁਨਾਮ ਤੋਂ ਜਾਖਲ ਵਿਖੇ ਰਿਸ਼ਤੇਦਾਰੀ ਵਿੱਚ ਜਾ ਰਿਹਾ ਸੀ ਤਾਂ ਲਹਿਰਾਗਾਗਾ ਦੇ ਭੱਠਲ ਕਾਲਜ ਦੇ ਨੇੜੇ ਬੇਕਾਬੂ ਹੋਏ ਟਰੱਕ ਦੀ ਚਪੇਟ ਵਿੱਚ ਆਉਣ ਨਾਲ ਰਿੰਪੀ ਰਾਣੀ ਅਤੇ ਉਸਦੇ ਚਾਰ ਸਾਲਾ ਬੇਟੇ ਦਿਵਾਂਸ਼ੂ ਦੀ ਮੌਕੇ ’ਤੇ ਮੌਤ ਹੋ ਗਈ ,ਜਦੋਂ ਕਿ ਪਵਨ ਕੁਮਾਰ ਗੰਭੀਰ ਹਾਲਤ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਕਿ ਜੋ ਕਿ ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha