ਪ੍ਰਵਾਸੀ ਮਜ਼ਦੂਰ ਵੱਲੋਂ ਫਾਹਾ ਲੈ ਕੇ ਕੀਤੀ ਖੁਦਕੁਸ਼ੀ

05/16/2023 3:14:31 PM

ਭਵਾਨੀਗੜ੍ਹ (ਵਿਕਾਸ) : ਪਿੰਡ ਅਕਬਪੁਰ ਨੇੜੇ ਇੱਕ ਪ੍ਰਵਾਸੀ ਮਜ਼ਦੂਰ ਨੇ ਗਲ ਫਾਹਾ ਲੈ ਆਪਣੀ ਜੀਵਨਲੀਲਾ ਖ਼ਤਮ ਕਰ ਲਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ ’ਚ ਲੈਂਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪੁਲਸ ਚੌਕੀ ਘਰਾਚੋਂ ਦੇ ਏ.ਐੱਸ.ਆਈ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ 20 ਸਾਲਾਂ ਮਿਥੁਨ ਕੁਮਾਰ ਪੁੱਤਰ ਰਾਮ ਮੰਡਲ ਵਾਸੀ ਬਗੂਆ ਜਿਲਾ ਮਧੂਬਨ (ਬਿਹਾਰ) ਹਾਲ ਅਬਾਦ ਪਿੰਡ ਰਾਮਗੜ੍ਹ ਜੋ ਇੱਥੇ ਨਿਰਮਾਣ ਅਧੀਨ ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਦੇ ਠੇਕੇਦਾਰ ਅਨਿਲ ਕੁਮਾਰ ਦੀ ਮਸ਼ੀਨ ਚਲਾਉਂਦਾ ਸੀ, ਨੇ ਬੀਤੀ ਰਾਤ ਅਕਬਪੁਰ ਨੇੜਲੇ ਖੇਤਾਂ ’ਚ ਜਾ ਕੇ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਪ੍ਰੇਰਣਾਦਾਇਕ ਕਹਾਣੀ : 90 ਸਾਲ ਦੀ ਉਮਰ ’ਚ ਵੇਸਣ ਦੀ ਬਰਫ਼ੀ ਬਣਾਉਣ ਨਾਲ ਕਾਰੋਬਾਰ ਸ਼ੁਰੂ ਕੀਤਾ, ਅੱਜ ਹਨ ਸਫ਼ਲ ਉੱਦਮੀ

ਪੁਲਸ ਅਧਿਕਾਰੀ ਨੇ ਦੱਸਿਆ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ। ਮ੍ਰਿਤਕ ਦੇ ਪਰਿਵਾਰ ਨੂੰ ਸੂਚਨਾ ਦੇ ਕੇ ਬੁਲਾਇਆ ਗਿਆ ਹੈ। ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਸਬੰਧੀ ਪੁਲਸ ਵੱਲੋਂ ਫਿਲਹਾਲ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮੈਟਰੀਮੋਨੀਅਲ ਸਾਈਟ ’ਤੇ ਮਿਲੇ, ਵਿਆਹ ਦਾ ਝਾਂਸਾ ਦੇ ਕੇ ਕੀਤੀ 9.20 ਲੱਖ ਦੀ ਧੋਖਾਦੇਹੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha