ਅਸਮਾਨੀ ਬਿਜਲੀ ਡਿੱਗਣ ਕਾਰਨ ਪਾਵਰ ਪਲਾਂਟ ''ਚ ਲੱਗੀ ਅੱਗ

11/15/2020 9:31:07 PM

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ)- ਸ੍ਰੀ ਮੁਕਤਸਰ ਸਾਹਿਬ ਨੇੜੇ ਪਿੰਡ ਗੁਲਾਬੇਵਾਲਾ ਵਿਖੇ ਸਥਿਤ ਮਾਲਵਾ ਪਾਵਰ ਪਲਾਂਟ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਅੱਗ ਲੱਗ ਗਈ । ਪਾਵਰ ਪਲਾਂਟ 'ਚ ਅੱਗ ਨਾਲ ਪਰਾਲੀ ਦੀਆਂ ਗੱਠਾ ਸੱੜ ਕੇ ਸਵਾਹ ਹੋ ਗਈਆਂ । ਅੱਗ ਨੂੰ ਕਾਬੂ ਕਰਨ ਲਈ ਵੱਡੇ ਪੱਧਰ 'ਤੇ  ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗੀਆਂ ਹੋਈਆਂ ਹਨ। ਕੁੱਝ ਹਲਕੀ ਬਾਰਸ਼ ਸ਼ੁਰੂ ਹੋਈ ਤਾਂ ਮੁਕਤਸਰ ਦੇ ਨੇੜਲੇ ਪਿੰਡ ਗੁਲਾਬੇਵਾਲਾ ਵਿਖੇ ਮਾਲਵਾ ਪਾਵਰ ਪਲਾਂਟ 'ਚ ਅਸਮਾਨੀ ਬਿਜਲੀ ਡਿੱਗਣ ਨਾਲ  ਬਿਜਲੀ ਬਣਾਉਣ ਲਈ ਜਮ੍ਹਾਂ ਕੀਤੀਆਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗੀ ਜਿਸ ਨਾਲ ਵੱਡੇ ਪੱਧਰ 'ਤੇ ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ । ਇਸ ਸਮੇਂ ਮੁਕਤਸਰ ਅਤੇ ਫ਼ਰੀਦਕੋਟ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾਤਾਰ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ । ਪਰ ਅਜੇ ਤੱਕ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਮਾਲਵਾ ਪਾਵਰ ਪਲਾਂਟ ਦੇ ਬੀ ਐਸ ਜਗਨਨਾਥ ਅਨੁਸਾਰ ਇਸ ਅੱਗ ਦਾ ਕਾਰਨ ਅਸਮਾਨੀ ਬਿਜਲੀ ਦੱਸਿਆ ਹੈ, ਮਾਲਵਾ ਪਾਵਰ ਪਲਾਂਟ ਦਾ ਆਪਣਾ ਸਾਰਾ ਅਮਲਾ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਜੇ ਸੀ ਬੀ ਦੀ ਸਹਾਇਤਾ ਨਾਲ ਬਾਕੀ ਹੋਰ ਥਾਵਾਂ 'ਤੇ ਅੱਗ ਨਾ ਫੈਲੇ ਖਾਈਆਂ ਪੁੱਟੀਆਂ ਜਾ ਰਹੀਆਂ ਹਨ। ਮੌਕੇ 'ਤੇ ਫਾਇਰ ਅਫਸਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਅੱਗ ਬੜੀ ਭਿਆਨਕ ਹੈ ਪਰ ਕਾਬੂ ਪਾਇਆ ਜਾ ਰਿਹਾ ਹੈ। ਵਰਨਣਯੋਗ ਹੈ ਕਿ ਇਹ ਸੀਜਨ ਵਿਚ ਪਰਾਲੀ ਪਾਵਰ ਪਲਾਂਟ 'ਚ ਵਧੇਰੇ ਆਉਂਦੀ ਹੈ ਅਤੇ ਪਰਾਲੀ ਦਾ ਇਸ ਸਮੇਂ ਵੱਡਾ ਸਟਾਕ ਸੀ ਜਿਸ ਕਾਰਨ ਅੱਗ 'ਤੇ ਕਾਬੂ ਕਰਨਾ ਔਖਾ ਹੋ ਰਿਹਾ ਹੈ।

Bharat Thapa

This news is Content Editor Bharat Thapa