ਖੇਤ ''ਚ ਲਗਾਈ ਅੱਗ ਕਾਰਨ ਸੜਕ ’ਤੇ ਖੜ੍ਹੀ ਤੂੜੀ ਦੀ ਭਰੀ ਟਰਾਲੀ ਮੱਚੀ, ਫਾਇਰ ਬਿਗ੍ਰੇਡ ਨੇ ਪਾਇਆ ਕਾਬੂ

04/28/2022 3:50:58 PM

ਤਪਾ ਮੰਡੀ  (ਮੇਸ਼ੀ) : ਸਥਾਨਕ ਬਰਨਾਲਾ ਬਠਿੰਡਾ ਮਾਰਗ ਦੇ ਡੀ.ਐੱਸ.ਪੀ ਦਫ਼ਤਰ ਨਜ਼ਦੀਕ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਉਣ ਕਾਰਨ ਨੇੜੇ ਖੜੀ ਭੁੰਗ ਦੀ ਟਰਾਲੀ ਨੂੰ ਅੱਗ ਲੱਗਣ ਕਾਰਨ ਕਾਫੀ ਆਰਥਿਕ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਬੰਧਿਤ ਟਰਾਲੀ ਮਾਲਕ ਕਿਸਾਨ ਨੇ ਦੱਸਿਆ ਕਿ ਉਸ ਦੀ ਤੂੜੀ ਦੀ ਭਰੀ ਟਰਾਲੀ ਜੋ ਕਿ ਬਿਨਾਂ ਟਰੈਕਟਰ ਤੋਂ ਹਾਈਵੇਅ ’ਤੇ ਡੀ. ਐੱਸ. ਪੀ ਦਫਤਰ ਨਜ਼ਦੀਕ ਬਰਨਾਲਾ ਬਠਿੰਡਾ ਮਾਰਗ ਦੇ ਕਿਨਾਰੇ ਖੜ੍ਹਾਕੇ ਗਿਆ ਸੀ। ਇਸਦੇ ਲਾਗਲੇ ਖੇਤਾਂ ਵਿੱਚ ਜ਼ਮੀਨ ਮਾਲਕ ਕਿਸਾਨ ਵੱਲੋਂ ਨਾੜ ਨੂੰ ਜਦ ਅੱਗ ਲਗਾਈ ਗਈ ਤਾਂ ਹਵਾ ਦਾ ਰੁੁੱਖ਼ ਤੇਜ਼ ਹੋਣ ਕਾਰਨ ਅੱਗ ’ਤੇ ਅੱਗ ਦਾ ਭਾਂਬੜ ਸੜਕ ਵੱਲ ਵਧ ਗਏ, ਜਿਸ ਕਰਕੇ ਉਸ ਦੇ ਨਜ਼ਦੀਕ ਸੜਕ ਕਿਨਾਰੇ ਤੂੜੀ ਦੀ ਭਰੀ ਟਰਾਲੀ ਨੂੰ ਅਚਾਨਕ ਅੱਗ ਪੈ ਗਈ ਜਿਸ ਕਾਰਨ ਉਸਦਾ ਆਰਥਿਕ ਤੌਰ ’ਤੇ ਕਾਫ਼ੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਪਾਵਰਕਾਮ ਲਈ ਬਿਜਲੀ ਸੰਕਟ ਬਣਿਆ ਚੁਣੌਤੀ, ਆਉਣ ਵਾਲੇ ਦਿਨਾਂ 'ਚ ਲੰਮੇ ਕੱਟ ਲੱਗਣ ਦੇ ਆਸਾਰ

ਕਿਸਾਨ ਨੇ ਟਰਾਲੀ ਖੜ੍ਹੀ ਕਰਨ ਦਾ ਕਾਰਨ ਦੱਸਦਿਆਂ ਕਿਹਾ ਕਿ ਸੜਕਾਂ ’ਤੇ ਦਿਨ ਸਮੇਂ ਭੁੰਗ ਟਰਾਲੀਆਂ ’ਤੇ ਟ੍ਰੈਫਿਕ ਪੁਲਸ ਵੱਲੋਂ ਪਾਬੰਦੀ ਲਗਾਈ ਹੋਈ ਹੈ ਜਿਸ ਕਰਕੇ ਉਹ ਆਪਣੇ ਤੂੜੀ ਦੇ ਭਰੇ ਭੁੰਗ ਵਾਹਨਾਂ ਨੂੰ ਰਾਤ ਸਮੇਂ ਫੈਕਟਰੀਆਂ ਵੱਲ ਲੈਕੇ ਜਾਦੇਂ ਹਨ। ਇਸੇ ਤਰ੍ਹਾਂ ਹੀ ਇਸ ਤੂੜੀ ਦੇ ਭੁੰਗ ਨੂੰ ਰਾਤ ਸਮੇਂ ਫੈਕਟਰੀ ਵਿਚ ਲਾ ਕੇ ਜਾਣਾ ਸੀ। ਜਿਸ ਨੂੰ ਦਿਨ ਸਮੇਂ ਹੀ ਅਚਾਨਕ ਅੱਗ ਲੱਗ ਗਈ ਜਿਸ ਦਾ ਪਤਾ ਹਾਈਵੇ ਤੋਂ ਲੰਘਦੇ ਰਾਹਗੀਰਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਇਸ ਦੌਰਾਨ ਨੇੜੇ ਦੇ ਕਿਸਾਨਾਂ ਵੱਲੋਂ ਆਪਣੀਆਂ ਪਾਣੀ ਦੀਆਂ ਟੈਂਕੀਆਂ ਰਾਹੀਂ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

ਇਸੇ ਦੌਰਾਨ ਪੁਲਿਸ ਵੱਲੋਂ ਫਾਇਰ ਬਿਗ੍ਰੇਡ ਨੂੰ ਸੱਦਕੇ ਪਾਣੀ ਦੀਆਂ ਬੁਛਾਰਾਂ ਕਰਕੇ ਅੱਗ ’ਤੇ ਕਾਬੂ ਪਾਇਆ ਗਿਆ। ਜਿਸ ਵਜੋਂ ਜਾਨੀ ਨੁਕਸਾਨ ਹੋਣੋਂ ਬਚ ਗਿਆ ਪਰ ਤੂੜੀ ਮੱਚਣ ਕਾਰਨ ਆਰਥਿਕ ਤੌਰ ’ਤੇ ਕਿਸਾਨ ਦਾ ਵੱਡਾ ਨੁਕਸਾਨ ਹੋਇਆ ਹੈ। ਇੱਥੇ ਕਿਸਾਨ ਨੇ ਇਹ ਵੀ ਕਿਹਾ ਕਿ ਫਾਇਰ ਬਿਗ੍ਰੇਡ ਦੀ ਕਮੀ ਕਾਰਨ ਕਾਫੀ ਸਮਾਂ ਅੱਗ ਦੇ ਭਾਂਬੜ ਮੱਚਿਆ ਰਿਹਾ। ਜੇਕਰ ਫਾਇਰਬਿਗ੍ਰੇਡ ਤਪਾ ਵਿਖੇ ਹੁੰਦੀ ਸ਼ਾਇਦ ਇਸ ’ਤੇ ਜਲਦੀ ਹੀ ਕਾਬੂ ਪਾਇਆ ਜਾ ਸਕਦਾ ਸੀ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News